ਚੰਡੀਗੜ੍ਹ, (ਲਲਨ)- ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਮੁਰੰਮਤ ਦਾ ਕੰਮ ਪੂਰਾ ਨਾ ਹੋਣ ਕਾਰਨ ਏਅਰਪੋਰਟ ਅਥਾਰਟੀ ਨੇ 29 ਅਕਤੂਬਰ ਤੋਂ 2 ਦਸੰਬਰ ਤਕ ਮੁੜ ਉਡਾਣਾਂ ਦਾ ਸ਼ਡਿਊਲ ਜਾਰੀ ਕੀਤਾ ਹੈ, ਜਿਸ ਦੇ ਤਹਿਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹਿਲੀ ਫਲਾਈਟ ਸਵੇਰੇ 6:55 ਵਜੇ ਉਤਰੇਗੀ ਤੇ ਸਵੇਰੇ 7:25 ਵਜੇ ਉਡਾਣ ਭਰੇਗੀ। ਉਥੇ ਹੀ ਬਾਅਦ ਦੁਪਹਿਰ 3:50 ਵਜੇ ਆਖਰੀ ਉਡਾਣ ਜਾਵੇਗੀ। ਐਤਵਾਰ ਨੂੰ ਹਵਾਈ ਅੱਡਾ ਬੰਦ ਰਹੇਗਾ। ਸ਼ਡਿਊਲ ਵਿਚ ਕਈ ਨਵੀਆਂ ਉਡਾਣਾਂ ਨੂੰ 29 ਅਕਤੂਬਰ ਤੋਂ ਸ਼ੁਰੂ ਕੀਤਾ ਹੈ। ਇਨ੍ਹਾਂ ਉਡਾਣਾਂ ਵਿਚ ਏਅਰਲਾਈਨਜ਼ ਏਅਰ ਇੰਡੀਆ ਦੀ ਦਿੱਲੀ, ਚੰਡੀਗੜ੍ਹ-ਕੁੱਲੂ ਤੇ ਸਪਾਈਸ ਜੈੱਟ ਦੀ ਹੈਦਰਾਬਾਦ ਦੀ ਉਡਾਣ ਹੈ। ਹੁਣ ਹਵਾਈ ਅੱਡੇ ਤੋਂ ਰੋਜ਼ਾਨਾ 13 ਫਲਾਈਟਾਂ ਉਡਣਗੀਆਂ। ਪਹਿਲਾਂ ਏਅਰਪੋਰਟ ਅਥਾਰਟੀ ਨੇ ਰਨਵੇ ਦੀ ਮੁਰੰਮਤ ਨੂੰ ਲੈ ਕੇ 3 ਤੋਂ 28 ਅਕਤੂਬਰ ਤਕ ਦਾ ਸ਼ਡਿਊਲ ਜਾਰੀ ਕੀਤਾ ਸੀ, ਜਿਸ ਦੇ ਤਹਿਤ ਅੰਤਰਰਾਸ਼ਟਰੀ ਏਅਰਪੋਰਟ ਤੋਂ ਸਿਰਫ 27 ਫਲਾਈਟਾਂ ਹੀ ਉਡਾਣ ਭਰਦੀਆਂ ਸਨ। ਇਸ ਦੇ ਨਾਲ ਹੀ ਪਹਿਲਾਂ ਵਾਚ ਆਵਰ ਸਵੇਰੇ 7:25 ਵਜੇ ਦਾ ਸੀ।
ਪੁਲਸ ਮੁਲਾਜ਼ਮ 'ਤੇ ਗੱਡੀ ਚੜ੍ਹਾਉਣ ਵਾਲਾ ਸਮੱਗਲਰ ਗ੍ਰਿਫਤਾਰ
NEXT STORY