ਪੰਚਕੂਲਾ — 30 ਦਿਨਾਂ ਤੋਂ ਫਰਾਰ ਚਲ ਰਹੀ ਹਨੀਪ੍ਰੀਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਹਨੀਪ੍ਰੀਤ ਆਪਣੇ ਆਪ ਨੂੰ ਬੇਕਸੂਰ ਦੱਸ ਰਹੀ ਹੈ ਅਤੇ ਉਸਦਾ ਕਹਿਣਾ ਹੈ ਕਿ ਉਹ ਟੈਂਸ਼ਨ 'ਚ ਸੀ ਇਸ ਕਾਰਨ ਸਾਹਮਣੇ ਨਹੀਂ ਆਈ। ਹਰਿਆਣਾ ਪੁਲਸ ਨੇ ਹਨੀਪ੍ਰੀਤ ਤੋਂ 5 ਘੰਟੇ ਤੱਕ ਪੁੱਛਗਿੱਛ ਕੀਤੀ। ਪੁਲਸ ਦੇ ਸਵਾਲਾਂ ਤੋਂ ਹਨੀਪ੍ਰੀਤ ਇੰਨਾ ਡਰ ਗਈ ਕਿ ਉਸਨੇ ਕਿਹਾ ਕਿ ਉਸਦੀ ਤਬੀਅਤ ਖਰਾਬ ਹੋ ਰਹੀ ਹੈ। ਪੰਚਕੂਲਾ ਦੇ ਚੰਡੀ ਮੰਦਿਰ ਥਾਣੇ 'ਚ ਜਦੋਂ ਹਰਿਆਣਾ ਪੁਲਸ ਦੀ ਆਈ.ਜੀ. ਮਮਤਾ ਸਿੰਘ ਨੇ ਪੁੱਛਗਿੱਛ ਕੀਤ ਤਾਂ ਹਨੀਪ੍ਰੀਤ ਪਰੇਸ਼ਾਨ ਹੋਣ ਲੱਗ ਪਈ ਅਤੇ ਛਾਤੀ 'ਚ ਦਰਦ ਦੀ ਸ਼ਿਕਾਇਤ ਦੱਸਣ ਲੱਗੀ। ਪੁਲਸ ਨੇ ਕਰੀਬ ਰਾਤ ਦੇ 1.30 ਵਜੇ ਉਸਦਾ ਮੈਡੀਕਲ ਕਰਵਾਇਆ। ਡਾਕਟਰਾਂ ਨੇ ਉਸਦੇ ਬੀ.ਪੀ. ਤੋਂ ਲੈ ਕੇ ਈ.ਸੀ.ਜੀ. ਤੱਕ ਸਾਰੀ ਜਾਂਚ ਕੀਤੀ ਤਾਂ ਸਭ ਕੁਝ ਨਾਰਮਲ ਸੀ।
ਹਨੀਪ੍ਰੀਤ ਦੇ ਨਾਲ ਫੜੀ ਗਈ ਬਠਿੰਡਾ ਦੀ ਰਹਿਣ ਵਾਲੀ ਸੁਖਦੀਪ ਦਾ ਵੀ ਮੈਡੀਕਲ ਟੈਸਟ ਕਰਵਾਇਆ ਗਿਆ।
ਜੇਲ ਦੇ ਸਫਾਈ ਕਰਮਚਾਰੀ ਨੇ ਇਕ ਟੀ.ਵੀ. ਚੈਨਲ ਨੂੰ ਦੱਸਿਆ ਕਿ ਹਨੀਪ੍ਰੀਤ ਜੇਲ 'ਚ ਸਾਰੀ ਰਾਤ ਰੋਂਦੀ ਰਹੀ। ਉਹ ਸੁੱਤੀ ਨਹੀਂ ਅਤੇ ਸਾਰੀ ਰਾਤ ਜੇਲ ਦੀਆਂ ਕੱਧਾਂ ਨੂੰ ਇਕ ਟੱਕ ਦੇਖਦੀ ਰਹੀ। ਕੈਮਰੇ ਦੇ ਸਾਹਮਣੇ ਸ਼ਾਨ ਨਾਲ ਜਾਣ ਵਾਲੀ ਹਨੀਪ੍ਰੀਤ ਜੇਲ ਜਾ ਕੇ ਕੈਮਰੇ ਤੋਂ ਬਚਦੀ ਨਜ਼ਰ ਆਈ। ਹਨੀਪ੍ਰੀਤ ਨੇ ਆਪਣਾ ਚਿਹਰਾ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ। ਹਨੀਪ੍ਰੀਤ ਪੁਲਸ ਨਾਲ ਤੇਜ਼ੀ ਨਾਲ ਚਲਦੀ ਹੋਈ ਥਾਣੇ ਦੇ ਅੰਦਰ ਚਲੀ ਗਈ। ਹਨੀਪ੍ਰੀਤ ਪੁਲਸ ਦੇ ਜ਼ਿਆਦਾਤਰ ਸਵਾਲਾਂ 'ਤੇ ਚੁੱਪ ਹੀ ਰਹੀ।
ਰਾਣੀਆਂ ਦੀ ਤਰ੍ਹਾਂ ਰਹਿਣ ਵਾਲੀ ਹਨੀਪ੍ਰੀਤ ਨੂੰ ਥਾਣੇ ਦੇ ਫਰਸ਼ 'ਤੇ ਰਾਤ ਬਿਤਾਉਣੀ ਪਈ। ਉਸਨੇ ਰੋਟੀ ਵੀ ਨਹੀਂ ਖਾਧੀ, ਸਿਰਫ ਇਕ ਕੱਪ ਚਾਹ ਹੀ ਪੀਤੀ। ਹਨੀਪ੍ਰੀਤ ਨੂੰ ਪੁੱਛਗਿੱਛ ਤੋਂ ਪਹਿਲਾਂ ਵੀ ਚਾਹ ਦਿੱਤੀ ਗਈ ਅਤੇ ਰਿਲੈਕਸ ਹੋਣ ਦਾ ਵੀ ਸਮਾਂ ਦਿੱਤਾ ਗਿਆ। ਇਸ ਤੋਂ ਬਾਅਦ 2 ਘੰਟੇ ਤੱਕ ਪੁੱਛਗਿੱਛ ਹੁੰਦੀ ਰਹੀ ਅਤੇ ਰਾਤ 9.30 ਮਿੰਟ 'ਤੇ ਜੇਲ ਭੇਜ ਦਿੱਤਾ। ਉਸਨੂੰ ਰਾਤ ਦੇ ਭੋਜਨ 'ਚ ਦਾਲ-ਰੋਟੀ ਦਿੱਤੀ ਗਈ ਪਰ ਉਸਨੇ ਥਾਲੀ ਵਾਪਸ ਭੇਜ ਦਿੱਤੀ। ਉਸਨੂੰ ਰਾਤ ਨੂੰ ਸੌਣ ਲਈ ਦੋ ਕੰਬਲ ਦਿੱਤੇ ਗਏ। ਹਨੀਪ੍ਰੀਤ ਦੇ ਨਾਲ ਫੜੀ ਗਈ ਮਹਿਲਾ ਨੂੰ ਵੀ ਹਨੀਪ੍ਰੀਤ ਦੇ ਨਾਲ ਹੀ ਜੇਲ 'ਚ ਰੱਖਿਆ ਗਿਆ।
ਪਿਤਾ ਦੀ ਡਾਂਟ ਦਾ ਗੁੱਸਾ ਕਰਕੇ ਪੁੱਤ ਨੇ ਬੱਸ ਸਟੈਂਡ 'ਤੇ ਗੁਜ਼ਾਰੀ ਰਾਤ, ਅਗਲੇ ਦਿਨ ਖੁਦ ਹੀ ਪੁੱਜਾ ਥਾਣੇ
NEXT STORY