ਲੁਧਿਆਣਾ (ਤਰੁਣ) : ਸਾਲ 2017 ’ਚ ਇਕ ਵਿਅਕਤੀ ਨੇ ਆਪਣੀ ਲੜਕੀ ਦੇ ਵਿਆਹ ਲਈ ਆਪਣੇ ਦੋਸਤ ਤੋਂ 3.5 ਲੱਖ ਰੁਪਏ ਉਧਾਰ ਲਏ ਸਨ। ਜਦੋਂ ਉਕਤ ਵਿਅਕਤੀ ਨੇ ਆਪਣੀ ਲੜਕੀ ਦੇ ਵਿਆਹ ਦੇ 5 ਸਾਲ ਬਾਅਦ ਵੀ ਦੋਸਤ ਨੂੰ ਨਕਦੀ ਵਾਪਸ ਨਹੀਂ ਕੀਤੀ ਤਾਂ ਪੀੜਤ ਦੋਸਤ ਨੇ ਅਦਾਲਤ ਦਾ ਰੁਖ ਕੀਤਾ, ਜਿਸ ਤੋਂ ਬਾਅਦ ਚੈੱਕ ਬਾਊਂਸ ਹੋਣ ਦੇ ਦੋਸ਼ ’ਚ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਅਦਾਲਤ ਨੇ ਦੋਸ਼ੀ ਨੂੰ ਭਗੌੜਾ ਕਰਾਰ ਦੇ ਦਿੱਤਾ।
ਪੀੜਤ ਰਵੀ ਕੁਮਾਰ ਵਾਸੀ ਟਿੱਬਾ ਰੋਡ ਨੇ ਦੱਸਿਆ ਕਿ ਸਾਲ 2017 ’ਚ ਉਸ ਨੇ ਲੜਕੀ ਦੇ ਵਿਆਹ ਲਈ ਪਰਸ਼ੋਤਮ ਅਤੇ ਉਸ ਦੀ ਪਤਨੀ ਅਨੀਤਾ ਨੂੰ 3.53 ਲੱਖ ਰੁਪਏ ਦੀ ਨਕਦੀ ਉਧਾਰ ਦਿੱਤੀ ਸੀ। ਪਰਸ਼ੋਤਮ ਤੋਂ ਸੁਰੱਖਿਆ ਦੇ ਬਦਲੇ ਚੈੱਕ ਲਏ। ਬੇਟੀ ਦੇ ਵਿਆਹ ਨੂੰ ਕਈ ਸਾਲ ਬੀਤ ਜਾਣ ਦੇ ਬਾਵਜੂਦ ਪਰਸ਼ੋਤਮ ਨੇ ਨਕਦੀ ਵਾਪਸ ਨਹੀਂ ਕੀਤੀ, ਜਿਸ ਤੋਂ ਬਾਅਦ ਉਸ ਨੇ ਪਰਸ਼ੋਤਮ ਵੱਲੋਂ ਦਿੱਤੇ ਚੈੱਕ ਬੈਂਕ ’ਚ ਲਗਾ ਦਿੱਤੇ, ਜੋ ਬਾਊਂਸ ਹੋ ਗਏ। ਕਈ ਵਾਰ ਨਕਦੀ ਮੰਗਣ ਦੇ ਬਾਵਜੂਦ ਜਦੋਂ ਪਰਸ਼ੋਤਮ ਨੇ ਨਕਦੀ ਨਾ ਦਿੱਤੀ ਤਾਂ ਉਸ ਨੇ ਅਦਾਲਤ ਦਾ ਰੁਖ ਕੀਤਾ, ਜਿਸ ਤੋਂ ਬਾਅਦ ਅਦਾਲਤ ’ਚੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਨੇ ਦੋਸ਼ੀ ਪਰਸ਼ੋਤਮ ਅਤੇ ਉਸ ਦੀ ਪਤਨੀ ਅਨੀਤਾ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ
ਜਾਂਚ ਅਧਿਕਾਰੀ ਅਮਰਵੀਰ ਸਿੰਘ ਨੇ ਦੱਸਿਆ ਕਿ ਚੈੱਕ ਬਾਊਂਸ ਹੋਣ ਦੇ ਦੋਸ਼ ’ਚ ਪਰਸ਼ੋਤਮ ਅਤੇ ਉਸ ਦੀ ਪਤਨੀ ਅਨੀਤਾ ਵਾਸੀ ਨੂਰਮਹਿਲ, ਜਲੰਧਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਣਵਾਈ ਦੌਰਾਨ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਅਦਾਲਤ ’ਚ ਗੈਰ-ਹਾਜ਼ਰ ਰਹਿਣ ’ਤੇ ਤਾਮਿਲਨਾਡੂ ਦੀ ਫਰਮ ਦਾ ਮਾਲਕ ਭਗੌੜਾ ਐਲਾਨਿਆ
ਦੂਜੇ ਪਾਸੇ ਚੈੱਕ ਬਾਊਂਸ ਦੇ ਦੋਸ਼ ’ਚ ਦਰਜ ਮਾਮਲੇ ’ਚ ਤਾਮਿਲਨਾਡੂ ਦੀ ਇਕ ਫਰਮ ਐੱਸ. ਸੀ. ਸ਼ਿਵਾਜੀ ਖਿਲਾਫ ਅਦਾਲਤ ’ਚ ਲਗਾਤਾਰ ਗੈਰ-ਹਾਜ਼ਰ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਫਰਮ ਦੇ ਮਾਲਕ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸ ਦੀ ਸ਼ਿਕਾਇਤ ਮਾਡਲ ਪਿੰਡ ਦੇ ਰਹਿਣ ਵਾਲੇ ਮਨੋਜ ਕੁਮਾਰ ਨੇ ਕੀਤੀ ਹੈ।
ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਪ੍ਰਦਰਸ਼ਨ ਦੌਰਾਨ ਕਾਂਗਰਸੀਆਂ 'ਤੇ ਪਾਣੀ ਦੀਆਂ ਵਾਛੜਾਂ, ਹਿਰਾਸਤ 'ਚ ਲਏ ਰਾਜਾ ਵੜਿੰਗ
NEXT STORY