ਅੰਮ੍ਰਿਤਸਰ (ਰਮਨ)- ਗੁਰੂ ਨਗਰੀ ਵਿਚ ਸੀਤ ਲਹਿਰ ਨੇ ਆਪਣਾ ਪੂਰਾ ਕਹਿਰ ਮਚਾਇਆ ਹੋਇਆ ਹੈ। ਇਸ ਵਾਰ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਬੀਤੇ ਦਿਨ ਕਈ ਦਿਨਾਂ ਬਾਅਦ ਸੂਰਜ ਦੇਵਤਾ ਨੇ ਕੁਝ ਦੇਰ ਲਈ ਦਰਸ਼ਨ ਦਿੱਤੇ ਸਨ ਪਰ ਸ਼ਨੀਵਾਰ ਨੂੰ ਸਵੇਰ ਤੋਂ ਹੀ ਪੂਰਾ ਦਿਨ ਧੁੰਦ ਛਾਈ ਰਹੀ ਅਤੇ ਠੰਡ ਦਾ ਕਹਿਰ ਜਾਰੀ ਰਿਹਾ। ਲੋਕਾਂ ਲਈ ਸੜਕਾਂ ’ਤੇ ਵਾਹਨ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਵਾਰ ਸਰਦੀਆਂ ’ਚ ਮੀਂਹ ਨਾ ਪੈਣ ਕਾਰਨ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ ਘੱਟੋ-ਘੱਟ 5.9 ਤੇ ਵੱਧ ਤੋਂ ਵੱਧ 12.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅਤੇ ਜ਼ੀਰੋ ਵਿਜ਼ੀਬਿਲਟੀ ਨੋਟ ਕੀਤੀ ਗਈ। ਜਿਸ ਤਰ੍ਹਾਂ ਠੰਡ ਨੇ ਕਹਿਰ ਮਚਾਇਆ ਹੋਇਆ ਹੈ, ਲੋਕ ਜ਼ੁਕਾਮ, ਖੰਘ ਅਤੇ ਬੁਖਾਰ ਦਾ ਸ਼ਿਕਾਰ ਹੋ ਰਹੇ ਹਨ। ਡਾਕਟਰਾਂ ਦੇ ਕਲੀਨਿਕਾਂ, ਹਸਪਤਾਲਾਂ ਅਤੇ ਬਾਜ਼ਾਰਾਂ ਤੋਂ ਦਵਾਈਆਂ ਲੈਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਲੋਕ ਇਸ ਸਮੇਂ ਮੀਂਹ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਮੀਂਹ ਪੈਂਦਾ ਹੈ ਅਤੇ ਲੋਕਾਂ ਨੂੰ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਠੰਡ ਤੋਂ ਬਚਣ ਲਈ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਗਲੀਆਂ ਅਤੇ ਬਾਜ਼ਾਰਾਂ ’ਚ ਅੱਗ ਸੇਕਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਗ੍ਰੰਥੀ ਸਿੰਘਾਂ ਤੇ ਰਾਗੀ ਜਥਿਆਂ ਲਈ ਡਰੈਸ ਕੋਡ ਲਾਗੂ, SGPC ਨੇ ਜਾਰੀ ਕੀਤਾ ਆਦੇਸ਼
ਕੀ ਕਹਿੰਦੇ ਹਨ ਸਿਹਤ ਮਾਹਿਰ
ਸਿਹਤ ਮਾਹਿਰਾਂ ਨੇ ਲੋਕਾਂ ਨੂੰ ਬੱਚਿਆਂ ਲਈ ਗਰਮ ਕੱਪੜੇ ਪਾਉਣ ਦੀ ਸਲਾਹ ਵੀ ਦਿੱਤੀ ਹੈ। ਸੀਤ ਲਹਿਰ ਦਾ ਮੌਸਮ ਦਮੇ, ਸੀ. ਓ. ਪੀ. ਡੀ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ’ਚ ਸਾਹ ਸਬੰਧੀ ਲੱਛਣਾਂ ਨੂੰ ਵੀ ਵਧਾ ਸਕਦਾ ਹੈ। ਜ਼ਿਆਦਾ ਠੰਡ ਦਿਲ ਆਦਿ ਸਿਹਤ ’ਤੇ ਮਾੜਾ ਅਸਰ ਪਾ ਸਕਦੀ ਹੈ। ਦਿਲ ਦੇ ਦੌਰੇ ਤੋਂ ਲੈ ਕੇ ਬ੍ਰੇਨ ਸਟ੍ਰੋਕ ਤੱਕ ਹਰ ਚੀਜ਼ ਦੇ ਜੋਖਮ ਨੂੰ ਵਧਾਉਂਦਾ ਹੈ। ਇਸ ਲਈ ਬਹੁਤ ਜ਼ਿਆਦਾ ਠੰਡ ਦੇ ਜਾਨਲੇਵਾ ਪ੍ਰਭਾਵ ਹੋ ਸਕਦੇ ਹਨ। ਠੰਡੇ ਮੌਸਮ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗਰਮ ਕੱਪੜੇ ਪਹਿਨੇ ਜਾਣ ਅਤੇ ਸਰੀਰ ਨੂੰ ਗਰਮ ਰੱਖਿਆ ਜੇਵੇ। ਇਹ ਹਰ ਉਮਰ ਦੇ ਲੋਕਾਂ ਲਈ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਟਰੈਵਲ ਏਜੰਟ ਦੀ ਗੱਡੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਠੰਡ ਦਾ ਕਹਿਰ! ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਹੋਈ ਮੌਤ
NEXT STORY