ਫਿਲੌਰ (ਭਾਖੜੀ)- ਸ਼ਹਿਰ ਵਿਚ ਇਕ ਅਜਿਹਾ ਮਹਿਲਾ ਗਿਰੋਹ ਸਰਗਰਮ ਹੈ, ਜੋ ਗਰੀਬ ਘਰ ਦੀਆਂ ਸੁੰਦਰ ਦਿੱਸਣ ਵਾਲੀਆਂ ਕੁੜੀਆਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਨੂੰ ਹਾਲ ਹੀ ਵਿਚ ਵਿਦੇਸ਼ ਤੋਂ ਪਰਤੀਆਂ ਦੱਸ ਕੇ ਮੁੰਡਿਆਂ ਤੋਂ ਸਰੀਰਕ ਸ਼ੋਸ਼ਣ ਕਰਵਾ ਕੇ ਲੱਖਾਂ ਰੁਪਏ ਲੈ ਰਿਹਾ ਹੈ। ਬੀਤੇ ਦਿਨ ਇਕ ਪੱਤਰਕਾਰ ਸਮਾਗਮ ਕਰਕੇ ਫਿਲੌਰ ਸਬ-ਡਿਵੀਜ਼ਨ ਵਿਚ ਪੈਂਦੇ ਸ਼ਹਿਰ ਗੋਰਾਇਆ ਦੇ ਰਹਿਣ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ 22 ਸਾਲਾ ਕੁੜੀ ਨੂੰ ਸਿੰਘਾਪੁਰ ਤੋਂ ਆਈ ਦੱਸ ਕੇ ਪਹਿਲਾਂ ਜਲੰਧਰ ਦੇ ਮੁੰਡੇ ਤੋਂ 8 ਲੱਖ ਰੁਪਏ ਲੈ ਲਏ। ਫਿਰ ਮੋਗਾ ਦੇ ਰਹਿਣ ਵਾਲੇ ਮੁੰਡੇ ਤੋਂ 11 ਲੱਖ ਰੁਪਏ ਲੈ ਕੇ ਉਸ ਨਾਲ ਵਿਆਹ ਕਰਵਾ ਦਿੱਤਾ। ਵਿਆਹ ਤੋਂ ਕੁਝ ਦਿਨਾਂ ਬਾਅਦ ਜਾ ਕੇ ਮੁੰਡੇ ਨੂੰ ਸੱਚ ਦਾ ਪਤਾ ਲੱਗਾ ਤਾਂ ਉਸ ਨੇ ਐੱਸ. ਐੱਸ. ਪੀ. ਮੋਗਾ ਕੋਲ ਸ਼ਿਕਾਇਤ ਦਿੱਤੀ।
ਉਸ ਨੇ ਦੱਸਿਆ ਕਿ ਉਹ ਲੱਕੜ ਦਾ ਮਿਸਤਰੀ ਹੈ, ਜਦਕਿ ਉਸ ਦੀ ਪਤਨੀ ਨੇੜਲੇ ਪਿੰਡ ਵਿਚ ਖਿਡੌਣਿਆਂ ਦੀ ਦੁਕਾਨ ਕਰਦੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਸਭ ਤੋਂ ਛੋਟੀ ਬੇਟੀ ਮੋਨਿਕਾ 22 ਜੋ ਗੋਰਾਇਆ ਵਿਚ ਹੀ ਇਕ ਗਿਫ਼ਟ ਸ਼ਾਪ ’ਤੇ ਕੰਮ ਕਰਦੀ ਸੀ, ਅਚਾਨਕ ਘਰੋਂ ਗਾਇਬ ਹੋ ਗਈ। ਉਸ ਨੇ ਜਦੋਂ ਆਪਣੀ ਪਤਨੀ ਤੋਂ ਪੁੱਛਿਆ ਕਿ ਉਸ ਦੀ ਬੇਟੀ ਕਿੱਥੇ ਹੈ, ਉਹ ਘਰ ਕਿਉਂ ਨਹੀਂ ਆ ਰਹੀ ਤਾਂ ਉਸ ਦੀ ਪਤਨੀ ਅਤੇ ਵੱਡੀ ਬੇਟੀ ਨੇ ਉਸ ਨੂੰ ਜੋ ਗੱਲ ਦੱਸੀ, ਉਹ ਉਸ ਨੂੰ ਹਜ਼ਮ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਮੋਨਿਕਾ ਸਿੰਗਾਪੁਰ ਚਲੀ ਗਈ ਹੈ। ਉਥੋਂ ਦੀ ਇਕ ਕੰਪਨੀ ਨੇ ਉਸ ਨੂੰ 2 ਸਾਲ ਦਾ ਵੀਜ਼ਾ ਭੇਜ ਕੇ ਆਪਣੇ ਕੋਲ ਬੁਲਾ ਲਿਆ, ਉਥੇ ਉਹ ਕੰਮ ਕਰੇਗੀ, ਚੰਗੇ ਪੈਸੇ ਕਮਾਏਗੀ। ਜਦੋਂ ਉਸ ਨੇ ਕਿਹਾ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਬਣਿਆ ਤਾਂ ਉਹ ਸਿੰਗਾਪੁਰ ਕਿਵੇਂ ਜਾ ਸਕਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹੀ ਸ਼ਹਿਰ ਦੀ ਪਛਾਣ ਦੀ ਔਰਤ ਹੈ, ਉਸੇ ਨੇ ਉਸ ਨੂੰ ਸਿੰਗਾਪੁਰ ਭੇਜਿਆ ਹੈ। ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਪਰਿਵਾਰ ਦੇ ਲੋਕ ਕੁੜੀ ਦੇ ਗਾਇਬ ਹੋਣ ਸਬੰਧੀ ਉਸ ਤੋਂ ਲੁਕੋ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਫਤਿਹ ਗੈਂਗ ਦੇ ਗੈਂਗਸਟਰਾਂ ਨੇ ਪੁਲਸ ਕੋਲ ਖੋਲ੍ਹੇ ਕਈ ਰਾਜ਼, ਸਾਹਮਣੇ ਆਇਆ ਪ੍ਰੇਮਿਕਾ ਦਾ ਵੀ ਨਾਂ
ਉਸ ਨੂੰ ਹੈਰਾਨੀ ਉਦੋਂ ਹੋਈ, ਜਦੋਂ ਇਕ ਹਫ਼ਤੇ ਬਾਅਦ ਹੀ ਉਸ ਦੀ ਲੜਕੀ ਉਸ ਦੀ ਦੁਕਾਨ ’ਤੇ ਆ ਗਈ। ਉਹ ਲੜਕੀ ਨੂੰ ਵੇਖ ਕੇ ਹੈਰਾਨ ਰਹਿ ਗਿਆ ਤਾਂ ਉਸੇ ਸਮੇਂ ਕੋਲ ਬੈਠੀ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਹੈ। ਉਸ ਨੂੰ ਬੁਰਾ ਲੱਗਾ ਕਿ ਉਸ ਤੋਂ ਬਿਨਾਂ ਉਸ ਨੇ ਕਿਵੇਂ ਵਿਆਹ ਰਚਾ ਲਿਆ, ਜਦਕਿ ਉਹ ਤਾਂ ਸਿੰਗਾਪੁਰ ਗਈ ਹੋਈ ਸੀ। ਉਸ ਦੀ ਬੇਟੀ ਮਿਲ ਕੇ ਵਾਪਸ ਚਲੀ ਗਈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਮੋਗਾ ਤੋਂ ਪੁਲਸ ਆ ਗਈ, ਜਿਸ ਤੋਂ ਬਾਅਦ ਜਾ ਕੇ ਉਸ ਦੀ ਕੁੜੀ ਦੇ ਗਾਇਬ ਹੋਣ ਦੇ ਰਹੱਸ ਤੋਂ ਪਰਦਾ ਉੱਠਿਆ। ਰਮੇਸ਼ ਨੇ ਦੱਸਿਆ ਕਿ ਉਸ ਦੇ ਹੀ ਸ਼ਹਿਰ ਦੀ ਰਹਿਣ ਵਾਲੀ ਔਰਤ ਨੇ ਆਪਣਾ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਗਰੀਬ ਘਰਾਂ ਦੀਆਂ ਸੁੰਦਰ ਦਿੱਸਣ ਵਾਲੀਆਂ ਕੁੜੀਆਂ ਨੂੰ ਆਪਣੇ ਜਾਲ ’ਚ ਫਸਾ ਲੈਂਦਾ ਹੈ। ਕੁੜੀ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਵੱਡੇ ਖੁਆਬ ਵਿਖਾ ਕੇ ਫਿਰ ਉਨ੍ਹਾਂ ਦੀਆਂ ਕੁੜੀਆਂ ਦਾ ਸ਼ੋਸ਼ਣ ਕਰਵਾਉਂਦੀ ਹੈ ਅਤੇ ਮੁੰਡਿਆਂ ਨੂੰ ਮੂਰਖ ਬਣਾ ਕੇ ਉਨ੍ਹਾਂ ਨੂੰ ਵਿਦੇਸ਼ ਦੇ ਸੁਫ਼ਨੇ ਵਿਖਾ ਕੇ ਉਨ੍ਹਾਂ ਦੀਆਂ ਕੁੜੀਆਂ ਨੂੰ ਉਨ੍ਹਾਂ ਨਾਲ ਮਿਲਾ ਕੇ ਲੱਖਾਂ ਰੁਪਏ ਠੱਗ ਲੈਂਦੀਆਂ ਹਨ।
ਅਜਿਹਾ ਹੀ ਸਭ ਕੁਝ ਉਸ ਦੀ ਕੁੜੀ ਨਾਲ ਵੀ ਹੋਇਆ, ਜੋ ਦਿੱਸਣ ਵਿਚ ਬੇਹੱਦ ਖ਼ੂਬਸੂਰਤ ਸੀ। ਉਕਤ ਮਹਿਲਾ ਅਤੇ ਉਸ ਦੇ ਗਿਰੋਹ ਨੇ ਉਸ ਨੂੰ ਆਪਣੇ ਜਾਲ ’ਚ ਫਸਾ ਕੇ ਪਹਿਲਾਂ ਇਕ ਜਲੰਧਰ ਦੇ ਲੜਕੇ ਦੇ ਨਾਲ ਉਸ ਦਾ ਚੱਕਰ ਚਲਾ ਦਿੱਤਾ ਕਿ ਇਹ ਕੁੜੀ ਹਾਲ ਹੀ ਵਿਦੇਸ਼ੋਂ ਪਰਤੀ ਹੈ। ਜੇਕਰ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ 9 ਲੱਖ ਰੁਪਏ ਦੇਵੇ। ਉਸ ਦੀ ਕੁੜੀ ਨੂੰ ਉਸ ਲੜਕੇ ਦੇ ਨਾਲ ਭੇਜ ਕੇ ਉਸ ਦੀਆਂ ਇਤਰਾਜ਼ਯੋਗ ਫਿਲਮਾਂ ਵੀ ਬਣਾਈਆਂ, ਜੋ ਉਸ ਨੇ ਖ਼ੁਦ ਵੇਖੀਆਂ ਹਨ, ਜਿਸ ਨੂੰ ਦਿਖਾ ਕੇ ਹੁਣ ਉਸ ਨੂੰ ਮੂੰਹ ਬੰਦ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਉਸ ਤੋਂ ਸਾਢੇ 8 ਲੱਖ ਰੁਪਏ ਠੱਗਣ ਤੋਂ ਬਾਅਦ ਉਸ ਦੀ ਕੁੜੀ ਦਾ ਚੱਕਰ ਉਸੇ ਤਰ੍ਹਾਂ ਹੀ ਵਿਦੇਸ਼ ਦਾ ਕਹਿ ਕੇ ਮੋਗਾ ਦੇ ਰਹਿਣ ਵਾਲੇ ਇਕ ਮੁੰਡੇ ਨਾਲ ਚਲਾ ਦਿੱਤਾ ਅਤੇ ਉਸ ਤੋਂ 11 ਲੱਖ ਰੁਪਏ ਲੈ ਕੇ ਉਸ ਨਾਲ ਉਸ ਲੜਕੇ ਦਾ ਵਿਆਹ ਰਚਾ ਦਿੱਤਾ।
ਇਹ ਵੀ ਪੜ੍ਹੋ: ਫਗਵਾੜਾ ਦੀ ਸ਼ਰਮਨਾਕ ਘਟਨਾ, ਪਹਿਲਾਂ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਵੀਡੀਓ ਬਣਾ ਕੇ ਦੋਸਤਾਂ ਅੱਗੇ ਪਰੋਸੀ ਕੁੜੀ
ਇਥੇ ਹੀ ਬਸ ਨਹੀਂ, ਵਿਆਹ ਵਿਚ ਜੋ ਵਿਅਕਤੀ ਕੁੜੀ ਦਾ ਪਿਤਾ ਬਣ ਕੇ ਰਸਮਾਂ ਨਿਭਾਅ ਰਿਹਾ ਹੈ, ਉਹ ਵੀ ਗਿਰੋਹ ਦੇ ਲੋਕਾਂ ਨੇ ਨਕਲੀ ਬਣਾਇਆ ਹੋਇਆ ਸੀ। ਉਕਤ ਗਿਰੋਹ ਦੀ ਔਰਤ ’ਤੇ ਕੁੜੀ ਜਾਂ ਉਸ ਦੇ ਪਰਿਵਾਰ ਦੇ ਲੋਕ ਕੋਈ ਕਾਰਵਾਈ ਨਾ ਕਰ ਦੇਣ, ਇਸ ਦੇ ਲਈ ਉਹ ਪਹਿਲਾਂ ਹੀ ਲੜਕੀ ਤੋਂ ਇਕ ਐਫੀਡੇਵਿਟ ਲੈ ਲੈਂਦੀ ਹੈ ਕਿ ਉਹ ਸਭ ਕੁਝ ਆਪਣੀ ਮਰਜ਼ੀ ਨਾਲ ਕਰ ਰਹੀ ਹੈ।
ਵਿਆਹ ਤੋਂ ਕੁਝ ਦਿਨਾਂ ਬਾਅਦ ਮੁੰਡੇ ਨੂੰ ਪਤਾ ਲੱਗ ਗਿਆ, ਜਿਸ ਨਾਲ ਉਸ ਨੇ 11 ਲੱਖ ਰੁਪਏ ਦੇ ਕੇ ਵਿਆਹ ਰਚਾਇਆ ਹੈ, ਉਹ ਕਦੇ ਵਿਦੇਸ਼ ਗਈ ਹੀ ਨਹੀਂ, ਉਹ ਠੱਗਿਆ ਜਾ ਚੁੱਕਾ ਹੈ। ਉਕਤ ਲੜਕੇ ਨੇ ਐੱਸ. ਐੱਸ. ਪੀ. ਮੋਗਾ ਕੋਲ ਪੇਸ਼ ਹੋ ਕੇ ਸ਼ਿਕਾਇਤ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।
ਉਕਤ ਮੁੰਡੇ ਨੇ ਗਿਰੋਹ ਦੀ ਮੁਖੀ ਅਤੇ ਉਸ ਦੇ ਸਾਥੀਆਂ ਤੋਂ ਇਲਾਵਾ ਉਸ ਦੀ ਵੱਡੀ ਬੇਟੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਹੁਣ ਮੋਗਾ ਪੁਲਸ ਉਨ੍ਹਾਂ ਦੇ ਘਰ ਪੁੱਜ ਕੇ ਸਾਰਿਆਂ ਨੂੰ ਉਥੇ ਪੇਸ਼ ਹੋਣ ਦਾ ਬੋਲ ਕੇ ਗਈ।
ਰਮੇਸ਼ ਨੇ ਕਿਹਾ ਕਿ ਉਹ ਖੁਦ ਉੱਚ ਅਧਿਕਾਰੀਆਂ ਕੋਲ ਪੇਸ਼ ਹੋ ਕੇ ਇਨਸਾਫ਼ ਦੀ ਮੰਗ ਕਰੇਗਾ ਅਤੇ ਇਸ ਗਿਰੋਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰੇਗਾ, ਜੋ ਗਰੀਬ ਪਰਿਵਾਰਾਂ ਦੀਆਂ ਮਜਬੂਰ ਲੜਕੀਆਂ ਦਾ ਫਾਇਦਾ ਉਠਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਵਾਉਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਵਿਦੇਸ਼ ਤੋਂ ਆਈ ਦੱਸ ਕੇ ਅੱਗੇ ਉਨ੍ਹਾਂ ਨੂੰ ਲੱਖਾਂ ’ਚ ਵੇਚ ਦਿੰਦੀ ਹੈ। ਉਸ ਨੇ ਪੁਲਸ ਤੋਂ ਆਪਣੀ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਇਸ ਗਿਰੋਹ ਦੇ ਵਿਰੁੱਧ ਆਵਾਜ਼ ਉਠਾਉਣ ਦੇ ਚੱਕਰ ’ਚ ਉਸ ਦੀ ਜਾਨ ਨੂੰ ਖ਼ਤਰਾ ਹੈ ਪਰ ਉਹ ਆਪਣੀ ਬੇਟੀ ਨੂੰ ਵਾਪਸ ਪਾਉਣਾ ਚਾਹੁੰਦਾ ਹੈ। ਉਸ ਦੀ ਕੁੜੀ ਨੂੰ ਸੁਰੱਖਿਅਤ ਉਸ ਦੇ ਘਰ ਪਹੁੰਚਾਇਆ ਜਾਵੇ। ਇਸ ਘਟਨਾ ਵਿਚ ਜੇਕਰ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਸ਼ਾਮਲ ਹੈ ਤਾਂ ਪੁਲਸ ਉਸ ਵਿਰੁੱਧ ਵੀ ਕਾਰਵਾਈ ਕਰੇ। ਇਸ ਸਬੰਧੀ ਜਦੋਂ ਰਮੇਸ਼ ਦੀ ਵੱਡੀ ਬੇਟੀ ਨਾਲ ਗੱਲ ਕੀਤੀ ਤਾਂ ਉਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਭ ਦੇ ਪਿੱਛੇ ਗਿਰੋਹ ਦੀ ਮੁੱਖ ਸਰਗਣਾ ਦਾ ਹੱਥ ਹੈ। ਸਰਗਣਾ ਨੇ ਮੋਗਾ ਦੇ ਲੜਕੇ ਤੋਂ ਢਾਈ ਲੱਖ ਰੁਪਏ ਦਾ ਚੈੱਕ ਪਹਿਲਾਂ ਉਸ ਦੇ ਨਾਮ ਦਾ ਲੈ ਲਿਆ ਗਿਆ। ਜਿਉਂ ਹੀ ਉਹ ਰਕਮ ਉਸ ਦੇ ਬੈਂਕ ਖਾਤੇ ਵਿਚ ਆਈ ਤਾਂ ਉਕਤ ਔਰਤ ਉਸ ਦੇ ਖ਼ਾਤੇ ਤੋਂ ਉਹ ਢਾਈ ਲੱਖ ਰੁਪਇਆ ਵੀ ਕਢਵਾ ਕੇ ਲੈ ਗਈ ਅਤੇ ਉਸ ਨੂੰ ਸਿਰਫ਼ 10 ਹਜ਼ਾਰ ਰੁਪਏ ਹੀ ਦਿੱਤੇ।
ਇਹ ਵੀ ਪੜ੍ਹੋ: 15 ਤੋਂ 18 ਸਾਲ ਵਾਲਿਆਂ ਨੂੰ ਕੋਰੋਨਾ ਵੈਕਸੀਨ ਤੇ ਬੂਸਟਰ ਡੋਜ਼ ਕਵਰੇਜ ’ਚ ਜਲੰਧਰ ਰਿਹਾ ਪੰਜਾਬ ’ਚੋਂ ਮੋਹਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਚੰਨੀ ਦੇ ਅੰਦਾਜ਼ ਨੇ ਮੋਹ ਲਿਆ ਲੋਕਾਂ ਦਾ ਮਨ, ਸਟੇਜ ਤੋਂ ਛਾਲ ਮਾਰ ਭੀੜ 'ਚ ਜਾ ਕੇ ਪਾਇਆ ਭੰਗੜਾ (ਵੀਡੀਓ)
NEXT STORY