ਮਲੋਟ (ਜੁਨੇਜਾ) : ਵਿਆਹ ਦਾ ਝਾਂਸਾ ਦੇ ਕੇ ਵਿਦੇਸ਼ ਗਈ ਲੜਕੀ ਵੱਲੋਂ ਵਿਆਹ ਤੋਂ ਟਾਲ-ਮਟੋਲ ਕਰਨ ਤੋਂ ਬਾਅਦ ਲੜਕੇ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੀ ਅਤੇ ਉਸਦੇ ਪਿਤਾ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਪ ਮੰਡਲ ਲੰਬੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਤਰਸੇਮ ਸਿੰਘ ਪੁੱਤਰ ਬਲੀ ਸਿੰਘ ਵਾਸੀ ਪਿੰਡ ਕਿੱਲਿਆਂਵਾਲੀ ਨੇ ਜ਼ਿਲ੍ਹਾ ਪੁਲਸ ਕਪਤਾਨ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਦੀ ਲੜਕੀ ਕੈਨੇਡਾ ਰਹਿੰਦੀ ਹੈ। ਉਹ ਆਪਣੇ ਲੜਕੇ ਰਾਜਵਿੰਦਰ ਸਿੰਘ ਨੂੰ ਵੀ ਬਾਹਰ ਭੇਜਣਾ ਚਾਹੁੰਦਾ ਸੀ। ਇਸ ਸਬੰਧੀ ਕਿਸੇ ਵਿਚੋਲੇ ਰਾਹੀਂ ਉਨ੍ਹਾਂ ਦੀ ਗੱਲਬਾਤ ਗੁਰਦਿੱਤਾ ਸਿੰਘ ਪੁੱਤਰ ਵੀਰ ਸਿੰਘ ਵਾਸੀ ਬੰਗੀ ਕਲਾਂ ਜ਼ਿਲ੍ਹਾ ਬਠਿੰਡਾ ਨਾਲ ਹੋਈ ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਲੜਕੀ ਜਸਪ੍ਰੀਤ ਕੌਰ ਜਿਸ ਨੇ ਆਈਲੈੱਟਸ ਪਾਸ ਕੀਤੀ ਹੈ, ਨਾਲ ਰਿਸ਼ਤਾ ਕਰ ਦਿਓ। ਲੜਕੀ ਨੂੰ ਬਾਹਰ ਭੇਜਣ ਲਈ ਅੱਧਾ ਖਰਚ ਕਰੋ, ਜਿਸ ਤੋਂ ਬਾਅਦ ਲੜਕੀ ਜਸਪ੍ਰੀਤ ਕੌਰ ਰਾਜਵਿੰਦਰ ਸਿੰਘ ਨੂੰ ਕੈਨੇਡਾ ਲੈ ਜਾਵੇਗੀ।
ਇਹ ਵੀ ਪੜ੍ਹੋ : ਬਿਜਲੀ ਘਰ 'ਚ ਲੱਗੀ ਭਿਆਨਕ ਅੱਗ, ਲੋਕਾਂ 'ਚ ਦਹਿਸ਼ਤ ਦਾ ਮਾਹੌਲ, ਪੂਰੇ ਇਲਾਕੇ 'ਚ ਬਲੈਕ ਆਊਟ
ਇਸ ’ਤੇ ਉਨ੍ਹਾਂ ਨੇ ਆਪਣੇ ਲੜਕੇ ਰਾਜਵਿੰਦਰ ਸਿੰਘ ਦੀ ਜਸਪ੍ਰੀਤ ਕੌਰ ਪੁੱਤਰ ਗੁਰਦਿੱਤਾ ਸਿੰਘ ਨਾਲ 9 ਮਾਰਚ 2023 ਨੂੰ ਰਿੰਗ ਸੈਰੇਮਨੀ ਵੀ ਕੀਤੀ, ਜਿਸ ਤੋਂ ਬਾਅਦ ਲੜਕੀ ਕੈਨੇਡਾ ਚਲੀ ਗਈ। ਸ਼ਿਕਾਇਤਕਰਤਾ ਅਨੁਸਾਰ ਇਸ ਸਾਰੇ ਰਿਸ਼ਤੇ ਅਤੇ ਲੜਕੀ ਨੂੰ ਬਾਹਰ ਭੇਜਣ ਤੱਕ ਉਸਦਾ ਸਵਾ 33 ਲੱਖ ਖਰਚ ਆਇਆ ਹੈ। ਸ਼ਿਕਾਇਤਕਰਤਾ ਅਨੁਸਾਰ ਜਸਪ੍ਰੀਤ ਕੌਰ ਨੇ ਬਾਹਰ ਜਾ ਕੇ ਉਸਦੇ ਲੜਕੇ ਨਾਲ ਹੋਏ ਰਿਸ਼ਤੇ ਨੂੰ ਲੈ ਕੇ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ। ਇਸ ਤੋਂ ਬਾਅਦ ਉਸਦਾ ਲੜਕਾ ਰਾਜਵਿੰਦਰ ਸਿੰਘ ਵੀ ਕੈਨੇਡਾ ਗਿਆ ਅਤੇ ਜਸਪ੍ਰੀਤ ਕੌਰ ਨੂੰ ਹੋਈ ਗੱਲਬਾਤ ਅਨੁਸਾਰ ਵਿਆਹ ਕਰਾਉਣ ਲਈ ਕਿਹਾ ਪਰ ਜਸਪ੍ਰੀਤ ਕੌਰ ਨੇ ਟਾਲ-ਮਟੋਲ ਕੀਤੀ।
ਇਸ ਮਾਮਲੇ ’ਤੇ ਵਾਰ-ਵਾਰ ਗੁਰਦਿੱਤਾ ਸਿੰਘ ਨਾਲ ਵੀ ਗੱਲ ਕੀਤੀ ਪਰ ਉਹ ਲਾਰੇ-ਲੱਪੇ ਲਾਉਂਦਾ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਪਿਓ-ਧੀ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਲੰਬੀ ਉਪ ਪੁਲਸ ਕਪਤਾਨ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਗੁਰਦਿੱਤਾ ਸਿੰਘ ਪੁੱਤਰ ਵੀਰ ਸਿੰਘ ਅਤੇ ਉਸਦੀ ਲੜਕੀ ਜਸਪ੍ਰੀਤ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਲੇਟਲੈੱਟਸ ਘਟਣ ਕਾਰਨ ਵਾਪਰਿਆ ਭਾਣਾ, 8 ਮਹੀਨਿਆਂ ਦੀ ਗਰਭਵਤੀ ਔਰਤ ਦੀ ਡੇਂਗੂ ਕਾਰਨ ਮੌਤ
NEXT STORY