ਲੁਧਿਆਣਾ (ਖੁਰਾਣਾ) - ਪਾਵਰਕਾਮ ਵਿਭਾਗ ਦੇ ਤਾਜਪੁਰ ਰੋਡ 'ਤੇ ਸਥਿਤ ਬਿਜਲੀ ਘਰ 'ਚ 11 ਕੇ.ਵੀ ਟਰਾਂਸਫਾਰਮਰ 'ਚੋਂ ਤੇਲ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਵਿਭਾਗ ਨੂੰ 6.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਭਾਰੀ ਨੁਕਸਾਨ ਦੇ ਨਾਲ-ਨਾਲ ਸੈਂਕੜੇ ਇਲਾਕਿਆਂ ਵਿੱਚ 3 ਦਿਨਾਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਪੂਰੇ ਇਲਾਕੇ ''ਚ ਬਲੈਕ ਆਊਟ ਹੋ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਵਿਭਾਗ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਤਾਜਪੁਰ ਰੋਡ 'ਤੇ ਸਥਿਤ ਪਾਵਰ ਹਾਊਸ 'ਚ ਲਗਾਇਆ ਗਿਆ 11 ਕੇ.ਵੀ. ਦਾ ਟਰਾਂਸਫ਼ਾਰਮਰ ਐੱਲ.ਵੀ. ਸਾਈਡ ਫਟ ਗਿਆ। ਅਜਿਹੇ ਵਿੱਚ ਟਰਾਂਸਫਾਰਮਰ ਦਾ ਤੇਲ ਗਰਮ ਹੋਣ ਕਾਰਨ ਟਰਾਂਸਫਾਰਮਰ ਨੂੰ ਅੱਗ ਲੱਗ ਗਈ, ਜਿਸ ਕਾਰਨ ਬਿਜਲੀ ਘਰ ਵਿੱਚ ਲੱਗੇ ਦੋ ਵੱਡੇ 31 ਐਮ.ਵੀ.ਏ. ਦੇ ਟਰਾਂਸਫਾਰਮਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਇੱਕ ਟਰਾਂਸਫਾਰਮਰ ਦੀ ਕੀਮਤ ਕਰੀਬ 3.25 ਕਰੋੜ ਰੁਪਏ ਹੈ।
ਰਾਜ ਚੋਣ ਕਮਿਸ਼ਨ ਦੀ ਤਿਆਰੀ, 22 IAS ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਲਇਆ ਚੋਣ ਆਬਜ਼ਰਵਰ
NEXT STORY