ਬਟਾਲਾ,ਕਾਦੀਆਂ (ਸੈਂਡੀ/ਸਾਹਿਲ, ਲੁਕਮਾਨ)- ਨਜ਼ਦੀਕੀ ਕਸਬਾ ਕਾਦੀਆਂ ਵਿਖੇ ਨਾਟਕੀ ਢੰਗ ਨਾਲ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਫਰਾਰ ਹੋਣ ਦੀ ਖਬਰ ਹੈ। ਇਸ ਸਬੰਧੀ ਸੰਤੋਸ਼ ਮਹਾਜਨ ਪਤਨੀ ਸਵ. ਰਜਿੰਦਰ ਕੁਮਾਰ ਮਹਾਜਨ ਨੇ ਦੱਸਿਆ ਕਿ ਮੈਂ ਆਪਣੇ ਬੇਟੇ ਦੀ ਦੁਕਾਨ ਤੋਂ ਘਰ ਵਾਪਸ ਆ ਰਹੀ ਸੀ ਕਿ ਰਸਤੇ 'ਚ ਅਣਪਛਾਤਾ ਨੌਜਵਾਨ ਆਇਆ ਤੇ ਮੈਨੂੰ ਸਤਿਸੰਗ ਘਰ ਦਾ ਪਤਾ ਪੁੱਛਣ ਲੱਗਾ, ਏਨੀ ਦੇਰ ਨੂੰ ਅੱਗੋਂ ਇਕ ਹੋਰ ਮੋਟਰਸਾਈਕਲ ਸਵਾਰ ਨੌਜਵਾਨ ਆਇਆ, ਜਿਸ ਨੇ ਮੇਰੇ 'ਤੇ ਨਸ਼ੀਲੀ ਦਵਾਈ ਦੀ ਸਪਰੇਅ ਕਰਕੇ ਮੈਨੂੰ ਬੇਹੋਸ਼ ਕਰ ਦਿੱਤਾ ਤੇ ਮੇਰੀਆਂ ਬਾਹਾਂ 'ਚ ਪਾਈਆਂ 2 ਸੋਨੇ ਦੀਆਂ ਚੂੜੀਆਂ ਲਾਹ ਕੇ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਚੂੜੀਆਂ ਦੀ ਕੁੱਲ ਕੀਮਤ 70 ਹਜ਼ਾਰ ਰੁਪਏ ਬਣਦੀ ਹੈ। ਇਸ ਸਬੰਧੀ ਥਾਣਾ ਕਾਦੀਆਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਮਨਜੀਤ ਸਿੰਘ ਰਾਏ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ
NEXT STORY