ਚੰਡੀਗੜ੍ਹ - ਮਨਿਸਟਰੀ ਆਫ ਮਾਇਨਾਰਿਟੀ ਅਫੇਅਰ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਮਨਜੀਤ ਸਿੰਘ ਰਾਏ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। ਪੰਜਾਬ ਭਾਜਪਾ ਨਾਲ ਸਬੰਧਤ ਆਗੂ ਰਾਏ ਨੇ ਅੱਜ ਸਵੇਰੇ ਕਮਿਸ਼ਨ ਦੇ ਚੇਅਰਮੈਨ ਦੀ ਹਾਜ਼ਰੀ ਵਿਚ ਦਿੱਲੀ ਵਿਖੇ ਅਹੁਦਾ ਸੰਭਾਲਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ੀਰਾ ਸ਼ਹਿਰ ਦੇ ਜੰਮਪਲ ਅਤੇ ਸੀਨੀਅਰ ਐਡਵੋਕੇਟ ਮਨਜੀਤ ਸਿੰਘ ਰਾਏ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਭਾਜਪਾ ਪੰਜਾਬ ਦੇ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ, ਕਿਸਾਨ ਮੋਰਚਾ ਦੇ ਪ੍ਰਧਾਨ, ਸੂਬਾ ਸਕੱਤਰ, ਸੂਬਾ ਜਨਰਲ ਸਕੱਤਰ ਅਤੇ ਸੂਬਾ ਮੀਤ ਪ੍ਰਧਾਨ ਵਜੋਂ ਬੀਤੇ 20 ਸਾਲਾਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ।
ਆਂਗਣਵਾੜੀ ਵਰਕਰਾਂ ਨੇ ਫੂਕੇ ਪੰਜਾਬ ਸਰਕਾਰ ਦੇ ਪੁਤਲੇ
NEXT STORY