ਬਰਨਾਲਾ (ਸਿੰਧਵਾਨੀ, ਰਵੀ) - ਪੰਜਾਬ ਦੇ ਕਿਸਾਨਾਂ ਨਾਲ ਕੈਪਟਨ ਸਰਕਾਰ ਨੇ ਧੋਖਾ ਕੀਤਾ ਹੈ, ਜਿਸ ਕਾਰਨ ਅੱਜ ਉਹ ਆਤਮਹੱਤਿਆ ਕਰ ਰਿਹਾ ਹੈ। ਇਹ ਸ਼ਬਦ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਧਨੌਲਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੀਆਂ-ਵੱਡੀਆਂ ਸਕੀਮਾਂ ਕਿਸਾਨਾਂ ਲਈ ਚਲਾਈਆਂ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਨ੍ਹਾਂ ਸਕੀਮਾਂ ਨੂੰ ਪੰਜਾਬ 'ਚ ਲਾਗੂ ਨਹੀਂ ਕਰ ਰਹੀ। ਭਾਜਪਾ ਨੇ ਮਾਲਵੇ ਦੇ ਬਰਨਾਲਾ ਇਲਾਕੇ 'ਚ ਅੱਜ ਰੈਲੀ ਕੀਤੀ। ਜੀਰੀ ਬੀਜਣ ਦਾ ਸੀਜ਼ਨ ਹੋਣ ਦੇ ਬਾਵਜੂਦ ਵੱਡੀ ਗਿਣਤੀ 'ਚ ਕਿਸਾਨ ਭਾਜਪਾ ਦੀ ਰੈਲੀ 'ਚ ਆਏ ਹਨ, ਜਿਸ ਦਾ ਕਾਰਨ ਕਾਂਗਰਸ ਵੱਲੋਂ ਕਿਸਾਨਾਂ ਦੀ ਅਣਦੇਖੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਜੋ ਪਹਿਲਾਂ ਕਿਸਾਨਾਂ ਦੀ ਗੱਲ ਕਰਦੇ ਸਨ, ਸੱਤਾ ਮਿਲਣ 'ਤੇ ਹੁਣ ਫਾਈਵ ਸਟਾਰ ਹੋਟਲਾਂ 'ਚ ਆਰਾਮ ਕਰ ਰਹੇ ਹਨ। ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ ਹਨ ਅਤੇ ਕਾਂਗਰਸ ਸਰਕਾਰ ਨਿੱਤ ਨਵੇਂ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹੀ ਹੈ। ਹੁਣ ਉਸ ਵੱਲੋਂ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਵੀ ਵਾਪਸ ਲੈਣ ਦੀ ਤਿਆਰੀ ਚੱਲ ਰਹੀ ਹੈ। ਇਸ ਤੋਂ ਪਹਿਲਾਂ ਕੋਆਪ੍ਰੇਟਿਵ ਬੈਂਕ ਕਿਸਾਨਾਂ ਨੂੰ ਜੋ 14000 ਪ੍ਰਤੀ ਏਕੜ ਦਾ ਕਰਜ਼ਾ ਦਿੰਦੇ ਸਨ, ਉਸ ਨੂੰ ਘਟਾ ਕੇ 10,000 ਪ੍ਰਤੀ ਏਕੜ ਕਰ ਦਿੱਤਾ ਹੈ। ਕਾਂਗਰਸ ਸਰਕਾਰ ਰੇਤ ਮਾਫੀਆ ਨੂੰ ਸ਼ਹਿ ਦੇ ਰਹੀ ਹੈ। ਰਾਣਾ ਗੁਰਜੀਤ ਸਿੰਘ ਕੈਪਟਨ ਦੇ ਸਭ ਤੋਂ ਚਹੇਤੇ ਮੰਤਰੀ ਸਨ ਪਰ ਉਸ ਦਾ ਨਾਂ ਨਾਜਾਇਜ਼ ਤੌਰ 'ਤੇ ਖੱਡਾਂ ਲੈਣ ਦੇ ਮਾਮਲੇ 'ਚ ਆਉਣ 'ਤੇ ਕੈਪਟਨ ਸਰਕਾਰ ਦੀ ਕਿਰਕਰੀ ਸ਼ੁਰੂ ਹੋ ਗਈ।
ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਜ਼ਿਲਾ ਭਾਜਪਾ ਦੇ ਪ੍ਰਧਾਨ ਗੁਰਮੀਤ ਸਿੰਘ ਬਾਵਾ ਕੌਂਸਲਰ ਹੰਡਿਆਇਆ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਸੋਮਨਾਥ ਸਹੌਰੀਆ ਅਤੇ ਪ੍ਰਵੀਨ ਬਾਂਸਲ ਸੰਘੇੜੇ ਵਾਲੇ, ਜ਼ਿਲਾ ਭਾਜਪਾ ਦੇ ਸਾਬਕਾ ਪ੍ਰਧਾਨ ਧੀਰਜ ਦੱਦਾਹੂਰੀਆ, ਸੁਭਾਸ਼ ਮੱਕੜ, ਸੀਨੀਅਰ ਭਾਜਪਾ ਆਗੂ ਯਾਦਵਿੰਦਰ ਸ਼ੰਟੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਘੁਵੀਰ ਪ੍ਰਕਾਸ਼ ਗਰਗ ਅਤੇ ਉਨ੍ਹਾਂ ਦੇ ਸਪੁੱਤਰ ਨਰਿੰਦਰ ਗਰਗ ਨੀਟਾ, ਸੀਨੀਅਰ ਸਿਟੀਜ਼ਨ ਸੈੱਲ ਭਾਜਪਾ ਦੇ ਸੂਬਾ ਸਕੱਤਰ ਸੋਹਨ ਲਾਲ ਮਿੱਤਲ ਅਤੇ ਉਨ੍ਹਾਂ ਦੇ ਸਪੁੱਤਰ ਦੀਪਕ ਮਿੱਤਲ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਦਰਸ਼ਨ ਸਿੰਘ ਨੈਣੇਵਾਲ, ਮਹੰਤ ਮੰਗਲਦਾਸ ਧਨੌਲਾ, ਬਿੰਦਰ ਸਿੰਘ ਸ਼ੇਰਗਿੱਲ, ਹਰਭਜਨ ਕੁੱਕੂ ਗਜ਼ਲ ਹੋਟਲ ਵਾਲੇ, ਸਤੀਸ਼ ਮੋਚਾ, ਰਾਜੇਸ਼ ਗਰਗ ਬਬਲੂ ਪਟਿਆਲਾ ਅਤੇ ਮਹਿਲ ਕਲਾਂ ਭਾਜਪਾ ਮੰਡਲ ਦੇ ਸਾਬਕਾ ਪ੍ਰਧਾਨ ਕੁਲਦੀਪ ਮਿੱਤਲ ਤੋਂ ਇਲਾਵਾ ਵੱਡੀ ਗਿਣਤੀ 'ਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਈ. ਟੀ. ਦੀ ਯੋਗ ਵਰਤੋਂ ਲਈ ਮਿਲੇ 6 ਸਕੌਚ ਐਵਾਰਡ
NEXT STORY