ਫਰੀਦਕੋਟ(ਹਾਲੀ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਬੱਚਾ ਵਿਭਾਗ ਵਿਚ ਸਥਿਤ ਨਿੱਕੂ ਆਈ. ਸੀ. ਯੂ. (ਨਵ-ਜਨਮੇ ਬੱਚਿਆਂ ਦਾ ਆਈ. ਸੀ. ਯੂ.) ਵਿਚ ਇਕ ਪੱਖੇ ਦੀਆਂ ਤਾਰਾਂ ਜੁੜਨ ਕਾਰਨ ਅੱਗ ਲੱਗ ਗਈ, ਜਿਸ ਕਾਰਨ ਬੱਚਿਆਂ ਦਾ ਆਈ. ਸੀ. ਯੂ. ਵਿਭਾਗ ਧੂੰਏਂ ਨਾਲ ਭਰ ਗਿਆ। ਮੈਡੀਕਲ ਕਾਲਜ ਤੇ ਹਸਪਤਾਲ ਨੇ ਆਪਣੀ ਇਸ ਲਾਪ੍ਰਵਾਹੀ ਨੂੰ ਛੁਪਾਉਣ ਲਈ ਨਿੱਕੂ ਵਿਭਾਗ ਨੂੰ ਜਿੰਦਰਾ ਲਾ ਦਿੱਤਾ ਹੈ ਤੇ ਇਸ ਵਿਭਾਗ ਵਿਚ ਦਾਖਲ ਨਵ-ਜਨਮੇ ਕੁਝ ਘੰਟਿਆਂ ਦੀ ਉਮਰ ਦੇ ਬੱਚਿਆਂ ਨੂੰ ਬੱਚਾ ਵਿਭਾਗ ਦੇ ਜਨਰਲ ਵਾਰਡ ਵਿਚ ਤਬਦੀਲ ਕਰ ਦਿੱਤਾ ਹੈ।
ਚਸ਼ਮਦੀਦ ਸਵਰਨ ਸਿੰਘ ਨੇ ਕਿਹਾ ਕਿ ਸਵੇਰੇ ਨਿੱਕੂ ਵਿਭਾਗ 'ਚੋਂ ਧੂੰਆਂ ਨਿੱਕਲਣ ਲੱਗ ਪਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਵਿਭਾਗ 'ਚ ਦਾਖਲ 16 ਬੱਚਿਆਂ ਨੂੰ ਤੁਰੰਤ ਬਾਹਰ ਕੱਢ ਲਿਆ ਤੇ ਗੈਸ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾ ਲਿਆ। ਇਸ ਤੋਂ ਬਾਅਦ ਬੱਚਿਆਂ ਨੂੰ ਜਨਰਲ ਵਾਰਡ ਵਿਚ ਤਬਦੀਲ ਕਰ ਦਿੱਤਾ। ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਨਿੱਕੂ ਵਿਭਾਗ ਵਿਚ ਅੱਗ ਲੱਗਣ ਤੋਂ ਬਾਅਦ ਬੱਚਿਆਂ ਨੂੰ ਜਨਰਲ ਵਾਰਡ ਵਿਚ ਸ਼ਿਫਟ ਕਰ ਕੇ ਹਸਪਤਾਲ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ਕਿਉਂਕਿ ਜਿਹੜੇ ਬੱਚੇ ਨਿੱਕੂ ਵਿਭਾਗ 'ਚ ਦਾਖਲ ਸਨ, ਉਨ੍ਹਾਂ ਨੂੰ ਵਿਸ਼ੇਸ਼ ਮਸ਼ੀਨਾਂ ਦੀ ਮਦਦ ਨਾਲ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਸੀ ਤੇ ਇਹ ਵਿਭਾਗ ਮੁਕੰਮਲ ਤੌਰ 'ਤੇ ਵਾਤਾਨੂਕੁਲਕ ਹੈ, ਜਦਕਿ ਜਨਰਲ ਵਾਰਡ ਵਿਚ ਕੂਲਰ ਲਾਏ ਗਏ, ਜਿਨ੍ਹਾਂ ਤੋਂ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੈ।
ਥਾਣਾ ਸਿਟੀ ਜਲਾਲਾਬਾਦ ਨੇ 6 ਚੋਰ ਕੀਤੇ ਕਾਬੂ, ਹਜ਼ਾਰਾਂ ਰੁਪਏ ਦਾ ਸਾਮਾਨ ਬਰਾਮਦ
NEXT STORY