ਜਲਾਲਾਬਾਦ (ਆਦਰਸ਼,ਜਤਿੰਦਰ) : ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਮਾਂਹੀਗਿਰ ’ਚ 3 ਬੱਚਿਆਂ ਦੀ ਵਿਧਵਾ ਔਰਤ ਦੇ ਘਰ ’ਚ ਅਚਾਨਕ ਘਰ ਨੂੰ ਅੱਗ ਲੱਗਣ ਨਾਲ ਘਰੇਲੂ ਸਮਾਨ ਸੜ ਕੇ ਸੁਆਹ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਰ ’ਚ ਅੱਗ ਲੱਗਣ ਦੀ ਘਟਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਵਾ ਔਰਤ ਸੋਮਾ ਰਾਣੀ ਪਤਨੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਸਮੇਤ ਬੀਤੀ 9 ਦਸਬੰਰ ਨੂੰ ਆਪਣੀ ਭੈਣ ਦੇ ਘਰ ਸਮਾਗਮ ’ਚ ਸ਼ਾਮਲ ਹੋਣ ਗਈ ਸੀ ਤਾਂ ਜਦੋਂ ਅੱਜ ਸਵੇਰੇ ਜਦੋਂ ਉਹ ਘਰ ਪੁੱਜੇ ਤਾਂ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਕਮਰੇ ਨੂੰ ਅੱਗ ਲੱਗ ਹੋਈ ਸੀ ਅਤੇ ਅੰਦਰ ਪਿਆ ਸਮਾਨ ਸੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਚੁੱਕਿਆ ਸੀ।
ਪੀੜਤ ਔਰਤ ਨੇ ਕਿਹਾ ਕਿ ਲਗਭਗ ਪੌਣੇ 2 ਸਾਲ ਪਹਿਲਾਂ ਉਸ ਦੇ ਪਤੀ ਦੀ ਅਚਾਨਕ ਮੌਤ ਹੋਣ ਨਾਲ ਉਹ ਇਕ ਸਕੂਲ ’ਚ ਸੇਵਾਦਾਰ ਦੀ ਨਿੱਜੀ ਨੌਕਰੀ ਕਰਕੇ ਬੜੀ ਹੀ ਮੁਸ਼ਕਲ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ ਤੇ ਅਚਾਨਕ ਘਰ ਦੇ ’ਚ ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਲਗਭਗ 80/90 ਹਜ਼ਾਰ ਰੁਪਏ ਦੇ ਘਰੇਲੂ ਸਮਾਨ ’ਚ ਕੱਪੜੇ ਰਜਾਈਆਂ ਤੇ ਬੌਕਸ ਬੈੱਡ ਆਦਿ ਹੋਰ ਘਰੇਲੂ ਸਮਾਨ ਸੜਨ ਦੇ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਪੀੜਤ ਨੇ ਕਿਹਾ ਕਿ ਉਸ ਦੇ ਬੱਚਿਆਂ ਦੀ ਪੜ੍ਹਾਈ ਵਾਲਿਆਂ ਕਿਤਾਬਾਂ ਤੇ ਕੀਮਤੀ ਕਾਗਜ਼ਪੱਤਰ ਵੀ ਸੜ ਗਏ ਹਨ ਅਤੇ ਜਿਸ ਕਾਰਨ ਉਸਦੇ ਸਮੇਤ ਬੱਚਿਆਂ ਨੂੰ ਠੰਡ ਦੇ ਦਿਨਾਂ ’ਚ ਉਨ੍ਹਾਂ ਦੇ ਪਰਿਵਾਰ ’ਤੇ ਵੱਡੀ ਮੁਸਬੀਤ ਆ ਪਈ ਹੈ। ਪੀੜਤ ਔਰਤ ਨੇ ਆਪਣੇ ਮਾਸੂਮ ਬੱਚਿਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਸਣੇ ਪੰਜਾਬ ਸਰਕਾਰ ਪਾਸੋਂ ਮਾਲੀ ਮਦਦ ਦੀ ਮੰਗ ਕੀਤੀ ਹੈ।
ਬੱਚਿਆਂ ਦੇ ਰਵੱਈਏ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ! ਮਾਪਿਆਂ ਲਈ ਚਿੰਤਾ ਦਾ ਵਿਸ਼ਾ
NEXT STORY