ਰੂਪਨਗਰ, (ਕੈਲਾਸ਼)- ਬੀਤੀ ਸ਼ਾਮ ਤਰਨਜੀਤ ਭਸੀਨ ਭਵਨ ਦੇ ਸਾਹਮਣੇ ਨਾਲੇ 'ਚ ਇਕ ਬੇਸਹਾਰਾ ਗਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਸਖਤ ਮਿਹਨਤ ਨਾਲ ਬਾਹਰ ਕੱਢਿਆ ਗਿਆ।
ਜਾਣਕਾਰੀ ਅਨੁਸਾਰ ਇਕ ਬੇਸਹਾਰਾ ਗਾਂ, ਜੋ ਨਾਲੇ ਦੇ ਨਾਲ ਹੀ ਗੰਦਗੀ 'ਚ ਮੂੰਹ ਮਾਰ ਰਹੀ ਸੀ, ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਡੂੰਘੇ ਨਾਲੇ 'ਚ ਡਿੱਗ ਗਈ। ਗਾਂ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਉਹ ਬਾਹਰ ਨਹੀਂ ਨਿਕਲ ਸਕੀ ਤਾਂ ਉਥੋਂ ਲੰਘਦੇ ਕੁਝ ਨੌਜਵਾਨਾਂ ਨੇ ਹਾਲਾਤ ਨੂੰ ਦੇਖਦੇ ਹੋਏ ਤੁਰੰਤ ਲੱਕੜ ਦੇ ਫੱਟੇ ਤੇ ਰੱਸਾ ਲਾ ਕੇ ਉਸ ਨੂੰ ਬਾਹਰ ਕੱਢਿਆ, ਜਿਸ ਨਾਲ ਉਸ ਦੀ ਜਾਨ ਬਚ ਗਈ।
ਇਸ ਸੰਬੰਧੀ ਸ਼ਹਿਰ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵੱਖ-ਵੱਖ ਖੇਤਰਾਂ 'ਚ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਡੂੰਘੇ ਨਾਲੇ ਲੋਕਾਂ ਤੇ ਜਾਨਵਰਾਂ ਲਈ ਜਾਨਲੇਵਾ ਸਿੱਧ ਹੋ ਰਹੇ ਹਨ ਪਰ ਜ਼ਿਲਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਜਦਕਿ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਆਪਣਾ ਪੱਖ ਰੱਖਦੇ ਹੋਏ ਨਾਲਿਆਂ 'ਤੇ ਸਲੈਬਾਂ ਬਣਾਉਣ ਦਾ ਭਰੋਸਾ ਦਿੱਤਾ।
ਪੁਲਸ ਵੱਲੋਂ ਅਚਨਚੇਤ ਹੋਸਟਲ 'ਚ ਛਾਪੇਮਾਰੀ
NEXT STORY