ਬਠਿੰਡਾ : ਪੰਜਾਬ 'ਚ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਜੇਕਰ ਵੋਟ ਫ਼ੀਸਦੀ ਦੀ ਗੱਲ ਕਰੀਏ ਤਾਂ ਹੁਣ ਤੱਕ ਪੂਰੇ ਪੰਜਾਬ 'ਚੋਂ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਚੱਲ ਰਿਹਾ ਹੈ। ਇੱਥੇ ਹੁਣ ਤੱਕ 26.56 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ AAP ਦੇ ਗੁਰਮੀਤ ਸਿੰਘ ਖੁੱਡੀਆਂ ਸਣੇ ਜਾਣੋ ਕਿਹੜੇ ਉਮੀਦਵਾਰਾਂ ਨੇ ਪਾਈ ਵੋਟ (ਤਸਵੀਰਾਂ)
ਇਸ ਦੇ ਨਾਲ ਹੀ ਸੰਗਰੂਰ ਜ਼ਿਲ੍ਹਾ 26.26 ਫ਼ੀਸਦੀ ਨਾਲ ਦੂਜੇ ਨੰਬਰ 'ਤੇ ਹੈ। ਜੇਕਰ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ 'ਚ ਹੁਣ ਤੱਕ 24.72 ਫ਼ੀਸਦੀ, ਅੰਮ੍ਰਿਤਸਰ 'ਚ 20.17, ਖਡੂਰ ਸਾਹਿਬ 'ਚ 23.46, ਜਲੰਧਰ 'ਚ 24.59, ਹੁਸ਼ਿਆਰਪੁਰ 'ਚ 22.74, ਸ੍ਰੀ ਅਨੰਦਪੁਰ ਸਾਹਿਬ 'ਚ 23.99, ਲੁਧਿਆਣਾ 'ਚ 22.19, ਫਤਿਹਗੜ੍ਹ ਸਾਹਿਬ 'ਚ 22.69, ਫਰੀਦਕੋਟ 'ਚ 22.41, ਫਿਰੋਜ਼ਪੁਰ 'ਚ 25.73 ਅਤੇ ਪਟਿਆਲਾ 'ਚ 25.18 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪਰਿਵਾਰ ਸਣੇ ਪਾਈ ਵੋਟ, ਮੀਡੀਆ ਨਾਲ ਕੀਤੀ ਗੱਲਬਾਤ
ਲੋਕਾਂ ਵਲੋਂ ਪੋਲਿੰਗ ਬੂਥਾਂ ਦੇ ਬਾਹਰ ਵੋਟਾਂ ਲਈ ਲੰਬੀਆਂ ਲਾਈਨਾਂ ਲਗਾਈਆਂ ਗਈਆਂ ਹਨ ਅਤੇ ਗਰਮੀ ਤੋਂ ਬਚਾਅ ਲਈ ਵੀ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਹ ਉਮੀਦਵਾਰ ਹਨ ਚੋਣ ਮੈਦਾਨ 'ਚ
ਆਪ - ਗੁਰਮੀਤ ਸਿੰਘ ਖੁੱਡੀਆਂ
ਕਾਂਗਰਸ - ਜੀਤ ਮੋਹਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਭਾਜਪਾ - ਪਰਮਪਾਲ ਕੌਰ ਸਿੱਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ 1 ਜੂਨ ਤੋਂ ਹੋ ਰਹੇ ਕਈ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਲੱਗ ਸਕਦੈ ਟੈਕਸ ਤੇ ਖ਼ਾਤਾ ਹੋ ਸਕਦੈ ਬੰਦ
NEXT STORY