ਸਮਾਣਾ, (ਦਰਦ)- ਸਮਾਣਾ-ਭਵਾਨੀਗੜ੍ਹ ਰੋਡ 'ਤੇ ਪਿੰਡ ਬੰਮਨਾਂ ਨੇੜੇ ਕਾਰ ਤੇ ਕੰਬਾਈਨ ਵਿਚਾਲੇ ਹੋਏ ਹਾਦਸੇ ਵਿਚ ਪਤੀ-ਪਤਨੀ ਅਤੇ ਪੁੱਤਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁਢਲੀ ਮਦਦ ਦੇਣ ਮਗਰੋਂ ਹਾਲਤ ਨੂੰ ਗੰਭੀਰ ਵੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ। ਇਲਾਜ ਅਧੀਨ ਅਵਤਾਰ ਸਿੰਘ ਵਾਸੀ ਸ਼ੇਰਗੜ੍ਹ ਜ਼ਿਲਾ ਸੰਗਰੂਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਪੁੱਤਰ ਪ੍ਰਿਤਪਾਲ ਸਿੰਘ ਨਾਲ ਰਿਸ਼ਤੇਦਾਰੀ ਵਿਚ ਨਾਭਾ ਤੋਂ ਵਾਪਸ ਆਪਣੇ ਪਿੰਡ ਸ਼ੇਰਗੜ੍ਹ ਵਾਇਆ ਸਮਾਣਾ ਜਾ ਰਹੇ ਸਨ ਕਿ ਉਕਤ ਕੰਬਾਈਨ ਨਾਲ ਹਾਦਸਾ ਵਾਪਰ ਗਿਆ। ਡਾਕਟਰਾਂ ਨੇ ਜਸਵਿੰਦਰ ਕੌਰ ਦੀ ਹਾਲਤ ਨੂੰ ਗੰਭੀਰ ਦੱਸਿਆ ਅਤੇ ਤਿੰਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਇਸ ਸਬੰਧੀ ਪੁਲਸ ਚੌਕੀ ਗਾਜੇਵਾਸ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਕਾਰ ਅਤੇ ਕੰਬਾਈਨ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕੰਬਾਈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਜ਼ਖਮੀਆਂ ਦੇ ਬਿਆਨ ਦਰਜ ਕਰ ਕੇ ਉਚਿਤ ਕਾਰਵਾਈ ਕਰੇਗੀ।
ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ
NEXT STORY