ਜਲੰਧਰ (ਬਿਊਰੋ) : ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਵੱਡੇ ਨਿਵੇਸ਼ਕਾਂ ’ਚ ਨਾ ਸਿਰਫ਼ ਪੰਜਾਬ ਦੀ ਸਾਖ ਖ਼ਰਾਬ ਹੋ ਰਹੀ ਹੈ, ਸਗੋਂ ਇਹ ਅੰਦੋਲਨ ਪੰਜਾਬ ਲਈ ਰਣਨੀਤਕ ਤੌਰ ’ਤੇ ਨੁਕਸਾਨਦਾਇਕ ਵੀ ਹੋ ਸਕਦਾ ਹੈ। ਚੀਨ ਦੀ ਸਰਹੱਦ ਨਾਲ ਲੱਗਦੇ ਲੇਹ, ਲੱਦਾਖ ਅਤੇ ਹਿਮਾਚਲ ’ਚ ਵੱਡੇ ਪੱਧਰ ’ਤੇ ਫੌਜ ਦੀ ਤਾਇਨਾਤੀ ਹੈ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਪੰਜਾਬ ਦੇ ਲਗਭਗ 550 ਕਿਲੋਮੀਟਰ ਦੀ ਸਰਹੱਦ ’ਤੇ ਵੀ ਫ਼ੌਜ ਤਾਇਨਾਤ ਹੈ। ਇਸ ਫ਼ੌਜ ਨੂੰ ਰਸਦ ਭੇਜਣ ਦਾ ਕੰਮ ਸੜਕ ਰਾਹੀਂ ਹੀ ਕੀਤਾ ਜਾਂਦਾ ਹੈ, ਇਸ ਤੋਂ ਇਲਾਵਾ ਫ਼ੌਜ ਨੂੰ ਲੋੜੀਂਦਾ ਹੋਰ ਸਾਮਾਨ ਵੀ ਸੜਕ ਰਾਹੀਂ ਹੀ ਭੇਜਿਆ ਜਾਂਦਾ ਹੈ। ਪੰਜਾਬ ਰਣਨੀਤਕ ਤੌਰ ’ਤੇ ਇੰਨਾ ਮਹੱਤਵਪੂਰਨ ਹੈ ਕਿ ਆਦਮਪੁਰ ’ਚ ਹਵਾਈ ਅੱਡਾ ਹੈ, ਜਦਕਿ ਜਲੰਧਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ’ਚ ਕੈਂਟੋਨਮੈਂਟ ਏਰੀਆ ਹੈ। ਇਸ ਦੇ ਨਾਲ ਹੀ ਲੇਹ ’ਚ ਇਕ ਵੱਡਾ ਏਅਰ ਫੋਰਸ ਬੇਸ ਅਤੇ ਫੌਜ ਦੀ ਵੱਡੀ ਤਾਇਨਾਤੀ ਹੈ। ਜੇਕਰ ਇਹ ਅੰਦੋਲਨ ਲੰਬੇ ਸਮੇਂ ਤੱਕ ਜਾਰੀ ਰਿਹਾ ਤਾਂ ਭਾਰਤ ਦੇ ਗੁਆਂਢੀ ਚੀਨ ਅਤੇ ਪਾਕਿਸਤਾਨ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਜੇਕਰ ਪੰਜਾਬ ਵਿਚ ਅਸਥਿਰਤਾ ਦੀ ਸਥਿਤੀ ਬਣੀ ਤਾਂ ਇਸ ਨਾਲ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਵੀ ਨੁਕਸਾਨ ਹੋ ਸਕਦਾ ਹੈ। ਪਾਕਿਸਤਾਨ ਤੇ ਚੀਨ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀ ਵੀ ਪੰਜਾਬ ’ਚ ਅਸਥਿਰਤਾ ਦੀ ਤਾਕ ’ਚ ਰਹਿੰਦੇ ਹਨ ਕਿ ਪੰਜਾਬ ’ਚ ਅਸਥਿਰਤਾ ਆਵੇ ਅਤੇ ਉਹ ਇੱਥੇ ਆਪਣਾ ਏਜੰਡਾ ਪੂਰਾ ਕਰਨ ਦੀ ਕੋਸ਼ਿਸ਼ ਕਰਨ। 2020-21 ਦੇ ਅੰਦੋਲਨ ਦੌਰਾਨ ਵੀ ਦੁਨੀਆ ਭਰ ’ਚ ਬੈਠੇ ਖਾਲਿਸਤਾਨੀ ਬਹੁਤ ਸਰਗਰਮ ਹੋ ਗਏ ਅਤੇ ਯੂ. ਕੇ., ਯੂ. ਐੱਸ. ਏ. ਅਤੇ ਕੈਨੇਡਾ ’ਚ ਬੈਠੇ ਖਾਲਿਸਤਾਨੀਆਂ ਨੇ ਇਸ ਲਹਿਰ ਨੂੰ ਹਵਾ ਦਿੱਤੀ ਸੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ
ਇਸ ਅੰਦੋਲਨ ਕਾਰਨ ਪੰਜਾਬ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਲਗਾਤਾਰ ਹੋ ਰਹੇ ਅੰਦੋਲਨਾਂ ਕਾਰਨ ਦੇਸੀ-ਵਿਦੇਸ਼ੀ ਨਿਵੇਸ਼ਕਾਂ ’ਵਿਚ ਪੰਜਾਬ ਦਾ ਅਕਸ ਖ਼ਰਾਬ ਹੋ ਰਿਹਾ ਹੈ ਅਤੇ ਵੱਡੇ ਨਿਵੇਸ਼ਕ ਪੰਜਾਬ ਵਿਚ ਨਿਵੇਸ਼ ਕਰਨ ਦੀ ਬਜਾਏ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਵਿਚ ਆਪਣੀਆਂ ਫੈਕਟਰੀਆਂ ਲਗਾ ਰਹੇ ਹਨ। ਹਾਲ ਹੀ ਵਿਚ ਐਪਲ ਨੇ ਤਾਮਿਲਨਾਡੂ ਵਿਚ ਵੱਡਾ ਨਿਵੇਸ਼ ਕੀਤਾ ਹੈ ਅਤੇ ਭਾਰਤ ਵਿਚ ਬਣੇ ਸਮਾਰਟ ਫੋਨ ਤਾਮਿਲਨਾਡੂ ਵਿਚ ਬਣ ਰਹੇ ਹਨ। ਇਸ ਤੋਂ ਇਲਾਵਾ ਦੱਖਣੀ ਭਾਰਤ ਦੇ ਸੂਬੇ ਵੀ ਇਲੈਕਟ੍ਰਿਕ ਵਾਹਨਾਂ ਦੇ ਵੱਡੇ ਕੇਂਦਰ ਬਣਦੇ ਜਾ ਰਹੇ ਹਨ ਅਤੇ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਵੱਡੀਆਂ ਕੰਪਨੀਆਂ ਪੰਜਾਬ ਦੀ ਬਜਾਏ ਦੂਜੇ ਰਾਜਾਂ ਵਿਚ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 1 ਸੀਟ ’ਤੇ 5-5 ਉਮੀਦਵਾਰਾਂ ਦੀ ਆਏਗੀ ਨੌਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਗੁਰਦੁਆਰਿਆਂ ਦੀ ਮਰਿਆਦਾ ਭੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਗਿਆਨੀ ਰਘਬੀਰ ਸਿੰਘ
NEXT STORY