ਲੁਧਿਆਣਾ (ਮੁੱਲਾਂਪੁਰੀ)-ਦੇਸ਼ ਵਿਚ ਰਾਜ ਕਰਦੀ ਭਾਜਪਾ ਦੀ ਐੱਨ. ਡੀ. ਏ. ਮੋਦੀ ਸਰਕਾਰ ਵੱਲੋਂ ਦੇਸ਼ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ। ਇਸ ਨੂੰ ਲੈ ਕੇ ਦੇਸ਼ ਵਿਚ ਵਿਰੋਧੀ ਪਾਰਟੀਆਂ ਜਿਨ੍ਹਾਂ ਦੀ ਗਿਣਤੀ 19 ਦੇ ਕਰੀਬ ਹੈ, ਨੇ ਉਦਘਾਟਨੀ ਸਮਾਗਮ ਵਿਚ ਨਾ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਐੱਮ. ਪੀ. ਅਤੇ ਉਨ੍ਹਾਂ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਠੇਂਗਾ ਵਿਖਾ ਕੇ ਉਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਖ਼ੁਸ਼ ਕਰਨ ਲਈ ਆਪਣੇ ਹੱਥੋਂ ਮੌਕਾ ਨਹੀਂ ਨਿਕਲਣ ਦਿੱਤਾ, ਜਿਸ ਸਬੰਧੀ ਅੱਜ ਸੋਸ਼ਲ ਮੀਡੀਆ ’ਤੇ ਧੜਾਧੜ ਲੋਕ ਇਹ ਕਮੈਂਟ ਕਰ ਰਹੇ ਸਨ, ਚਲੋ ਚੰਗਾ ਮੌਕਾ ਮਿਲਿਆ, ਸੰਸਦ ਭਵਨ ਦੇ ਉਦਘਾਟਨ ਸਮਾਗਮ ਬਹਾਨੇ ਅਕਾਲੀ ਭਾਜਪਾ-ਗਠਜੋੜ ਮੁੜ ਹੋ ਜਾਵੇਗਾ।
ਇਹ ਵੀ ਪੜ੍ਹੋ - ਕਪੂਰਥਲਾ ਤੋਂ ਵੱਡੀ ਖ਼ਬਰ: ਹਵਸ 'ਚ ਅੰਨ੍ਹੇ ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ
ਬਾਕੀ ਅੱਜ ਇਕ ਪੁਰਾਣੇ ਰਾਜਸੀ ਨੇਤਾ ਨੇ ਇਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਵੇਂ ਅਕਾਲੀਆਂ ਦਾ ਗਠਜੋੜ ਟੁੱਟੇ ਨੂੰ ਦੋ ਸਾਲ ਹੋ ਗਏ ਹਨ ਪਰ ਵੱਡੇ ਅਕਾਲੀਆਂ ਦੇ ਦਿੱਲੀ ਨਾਲ ਦਿਲ ਤਾਂ ਪਹਿਲਾਂ ਵਾਂਗ ਹੀ ਜੁੜੇ ਹੋਏ ਹਨ। ਕਿਉਂਕਿ ਪਿਛਲੇ ਦਿਨੀਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਅਤੇ ਹੋਰਨਾਂ ਭਾਜਪਾ ਆਗੂਆਂ ਨੇ ਹਾਜ਼ਰੀ ਭਰ ਕੇ ਬਾਦਲ ਪਰਿਵਾਰ ਅਤੇ ਅਕਾਲੀਆਂ ਨੂੰ ਧਰਵਾਸ ਦਿੱਤਾ ਹੈ, ਉਸ ਦਿਨ ਹੀ ਸਾਫ਼ ਹੋ ਗਿਆ ਕਿ ਗਠਜੋੜ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਭਾਵੇਂ ਪੰਜਾਬ ਦੇ ਬੈਠੇ ਭਾਜਪਾ ਨੇਤਾ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਜਦੋਂ ਦਿੱਲੀ ਤੋਂ ਤਾਰ ਖੜ੍ਹਕੀ ਤਾਂ ਸਾਰੇ ਸੁੱਸਰੀ ਵਾਂਗ ਸੌਂ ਜਾਣਗੇ। ਜੋ ਹੁਣ ਸੰਸਦ ਭਵਨ ਦੇ ਉਦਘਾਟਨ ਸਮਾਗਮ ਭਾਵੇਂ ਹੋਣ ਜਾ ਰਿਹਾ ਹੈ ਪਰ ਉਹ ਅਕਾਲੀ ਭਾਜਪਾ ਦਾ ਭਵਿੱਖ ਵਿਚ ਗਠਜੋੜ ਦਾ ਸਬੱਬ ਜ਼ਰੂਰ ਬਣੇਗਾ।
ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪਰਲ ਗਰੁੱਪ ਹੱਥੋਂ ਠੱਗੇ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
NEXT STORY