ਗੁਰਦਾਸਪੁਰ, (ਵਿਨੋਦ)— 11 ਸਾਲਾ ਬੱਚੇ ਨੂੰ ਮਾਮੂਲੀ ਸੱੱਟ ਲੱਗਣ 'ਤੇ ਪਿੰਡ ਦੇ ਡਾਕਟਰ ਵੱਲੋਂ ਟੀਕਾ ਲਾਉਣ ਉਪਰੰਤ ਸ਼ੱਕੀ ਹਾਲਤ 'ਚ ਮੌਤ ਹੋਣ 'ਤੇ ਤਿੱਬੜ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੂੰਬਲੀ ਨਿਵਾਸੀ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਬਾਂਹ 'ਤੇ ਸੱਟ ਲੱਗ ਗਈ ਸੀ। ਉਸ ਨੂੰ ਜਾਂਚ ਲਈ ਇਕ ਡਾਕਟਰ ਕੋਲ ਲਿਆਂਦਾ ਗਿਆ ਪਰ ਆਰ. ਐੱਮ. ਪੀ. ਡਾਕਟਰ ਨੇ ਕਿਹਾ ਕਿ ਇਸਦਾ ਆਪ੍ਰੇਸ਼ਨ ਕਰਨਾ ਪਵੇਗਾ ਤੇ ਉਸ ਨੇ ਬੱਚੇ ਨੂੰ ਟੀਕਾ ਲਾ ਦਿੱਤਾ। ਜਿਵੇਂ ਹੀ ਟੀਕਾ ਲਾਇਆ ਗਿਆ, ਉਸ ਦੀ ਹਾਲਤ ਖਰਾਬ ਹੋ ਗਈ ਤੇ ਕੁਝ ਹੀ ਦੇਰ ਬਾਅਦ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਜਾਂਚ ਕਰ ਰਹੇ ਤਿੱਬੜ ਪੁਲਸ ਸਟੇਸ਼ਨ ਅਧੀਨ ਤਾਇਨਾਤ ਸਹਾਇਕ ਸਬ-ਇੰਸਪੈਕਟਰ ਭੁੱਪੀ ਮਸੀਹ ਅਨੁਸਾਰ ਹਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਾਂਚ 'ਚ ਜੋ ਵੀ ਸਾਹਮਣੇ ਆਏਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਦਰਜ਼ੀ ਨੇ ਪੱਖੇ ਨਾਲ ਫੰਦਾ ਲਾ ਕੇ ਕੀਤੀ ਜੀਵਨ ਲੀਲਾ ਖਤਮ
NEXT STORY