ਹੁਸ਼ਿਆਰਪੁਰ, (ਘੁੰਮਣ)- ਸਿਹਤ ਵਿਭਾਗ ਵੱਲੋਂ ਕੀਤੀ ਜਾਂਦੀ ਛਾਪੇਮਾਰੀ ਤਹਿਤ ਅੱਜ ਜ਼ਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਡਾ. ਸੁਨੀਲ ਅਹੀਰ ਦੀ ਅਗਵਾਈ ਵਿਚ ਗਠਿਤ ਕੀਤੀ ਟਾਸਕ ਫੋਰਸ ਟੀਮ ਵੱਲੋਂ ਚੈਕਿੰਗ ਕੀਤੀ ਗਈ। ਇਸ ਮੌਕੇ ਹੁਸ਼ਿਆਰਪਰੁ ਸ਼ਹਿਰੀ ਖੇਤਰ ਦੇ ਬਾਂਸਾਂ ਬਾਜ਼ਾਰ ਦੀ ਇਕ ਕਰਿਆਨੇ ਦੀ ਦੁਕਾਨ ਉੱਪਰ ਸਪੈਸ਼ਲ ਛਾਪੇਮਾਰੀ ਦੌਰਾਨ ਦੁਕਾਨ ਦੇ ਬਾਹਰ ਤੰਬਾਕੂ ਕੰਪਨੀ ਵੱਲੋਂ ਇਕ ਸਿਗਰਟ ਦੇ ਉਤਪਾਦ ਦੀ ਮਸ਼ਹੂਰੀ ਬਾਰੇ ਲਾਇਆ ਗਿਆਇਸ਼ਤਿਹਾਰੀ ਬੋਰਡ ਉਤਰਵਾਇਆ ਗਿਆ। ਕਿਉਂਕਿ ਤੰਬਾਕੂ ਵਿਰੋਧੀ ਕੋਟਪਾ ਐਕਟ ਦੀ ਧਾਰਾ-7 ਦੇ ਤਹਿਤ ਤੰਬਾਕੂਨੋਸ਼ੀ ਸਬੰਧੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ਼ਤਿਹਾਰਬਾਜ਼ੀ 'ਤੇ ਪੂਰਨ ਪਾਬੰਦੀ ਹੈ। ਟੀਮ ਵੱਲੋਂ ਇਸ ਬੋਰਡ ਨੂੰ ਉਤਰਵਾ ਕੇ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਤੇ ਸਬੰਧਤ ਦੁਕਾਨ ਦੇ ਮਾਲਕ ਦਾ ਚਲਾਨ ਵੀ ਕੱਟਿਆ ਗਿਆ ਤੇ ਭੱਵਿਖ ਵਿਚ ਅਜਿਹਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।
ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਹੋਰਨਾਂ ਜਨਤਕ ਥਾਵਾਂ ਜਿਵੇਂ ਬੱਸ ਅੱਡਾ, ਗਊਸ਼ਾਲਾ ਬਾਜ਼ਾਰ, ਚਿੰਤਪੂਰਨੀ ਰੋਡ ਅਤੇ ਸ਼ਹਿਰ ਦੇ ਹੋਰਨਾਂ ਅੰਦਰੂਨੀ ਇਲਾਕਿਆਂ ਵਿਚ ਛਾਪੇਮਾਰੀ ਕਰਕੇ ਕੁੱਲ 17 ਚਲਾਨ ਕੱਟੇ ਗਏ ਅਤੇ 2900 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਟਾਸਕ ਫੋਰਸ ਦੀ ਟੀਮ ਵਿਚ ਹੈਲਥ ਇੰਸਪੈਕਟਰ ਸੰਜੀਵ ਠਾਕੁਰ, ਵਿਸ਼ਾਲ ਪੁਰੀ ਤੋਂ ਇਲਾਵਾ ਮੋਹਨ ਸਿੰਘ ਤੇ ਯਸ਼ਪਾਲ ਆਦਿ ਮੌਜੂਦ ਸਨ। ਡਾ. ਅਹੀਰ ਨੇ ਸਮੂਹ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲੇ ਨੂੰ ਤੰਬਾਕੂ ਮੁਕਤ ਬਣਾਏ ਰੱਖਣ ਲਈ ਕੋਟਪਾ ਨੂੰ ਲਾਗੂ ਕਰਨ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਨੌਜਵਾਨ ਪੀੜੀ ਨੂੰ ਇਸ ਭਿਆਨਕ ਲਤ ਤੋਂ ਬਚਾਅ ਕੇ ਰੱਖਿਆ ਜਾ ਸਕੇ।
ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY