ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਇੱਕ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਨਹਿਰਾਂ ਵਿੱਚ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਕੁਝ ਲੋਕ ਅਜਿਹੀ ਗਲਤੀ ਕਰਕੇ ਨਹਿਰ ਵਿੱਚ ਨਹਾਉਣ ਚਲੇ ਜਾਂਦੇ ਹਨ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਛੰਨੀ ਟੋਲਾ ਨੇੜੇ ਜਿੱਥੇ ਵਿਆਹ ਸਮਾਗਮ 'ਚ ਸ਼ਾਮਲ ਹੋਏ ਦੋ ਨੌਜਵਾਨ ਅੱਪਰ ਬਾਰੀ ਦੁਆਬ ਨਹਿਰ 'ਚ ਨਹਾਉਣ ਗਏ ਸਨ ਤਾਂ ਨਹਾਉਂਦੇ ਸਮੇਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ 'ਚ ਰੁੜ੍ਹ ਗਏ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ
ਨੌਜਵਾਨ ਦੇ ਡੁੱਬਣ ਤੋਂ ਬਾਅਦ ਵਿਆਹ ਦੀ ਰਸਮ ਸੋਗ ਵਿੱਚ ਬਦਲ ਗਈ, ਮੌਕੇ 'ਤੇ ਸਥਾਨਕ ਲੋਕਾਂ ਅਤੇ ਐੱਨ. ਡੀ. ਆਰ. ਐੱਫ਼. ਦੀ ਟੀਮ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਦੀ ਪਛਾਣ ਮਸਕੀਨ (24) ਪੁੱਤਰ ਰਾਜਬਲੀ ਵਾਸੀ ਧਮਰਾਈ ਤੇ ਲਿਜਾਕਤ ਅਲੀ (25) ਵਾਸੀ ਧਮਰਾਈ ਦੱਸੀ ਗਈ ਹੈ
ਇਹ ਵੀ ਪੜ੍ਹੋ- ਸਹੇਲੀ ਦੇ ਨਾਜਾਇਜ਼ ਸਬੰਧਾਂ ਦੇ ਚੱਕਰ 'ਚ ਖੁਦ ਫਸ ਗਈ ਨਾਬਾਲਗ ਕੁੜੀ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਨੌਜਵਾਨ ਨਹਿਰ 'ਚ ਨਹਾਉਣ ਗਏ ਸਨ ਅਤੇ ਡੂੰਘੇ ਪਾਣੀ 'ਚ ਰੁੜ੍ਹ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਐੱਨ.ਡੀ.ਆਰ.ਐੱਫ. ਦੀ ਮਦਦ ਨਾਲ ਬਚਾ ਲਿਆ ਗਿਆ ਦੀ ਟੀਮ ਨੇ ਦੱਸਿਆ ਕਿ ਗੁੱਜਰ ਪਰਿਵਾਰ ਨਾਲ ਇਹ ਦੋਵੇਂ ਨੋਜਵਾਨ ਸੰਬੰਧ ਰੱਖਦੇ ਸਨ ਅਤੇ ਇਹ ਗੁੱਜਰ ਪਰਿਵਾਰ ਦੇ ਕਿਸੇ ਵਿਆਹ ਸਮਾਗਮ ਵਿੱਚ ਪਹੁੰਚੇ ਹੋਏ ਸਨ ਇਸ ਖੁਸ਼ੀ ਦੇ ਮੌਕੇ ਇਕ ਦਮ ਇਹ ਘਟਨਾ ਵਾਪਰਨ ਕਾਰਨ ਇਲਾਕੇ ਦੇ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮੈਚ ਵੇਖ ਰਹੇ ਨੌਜਵਾਨ ’ਤੇ ਚਲੀਆਂ ਤਾਬੜਤੋੜ ਗੋਲੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ
NEXT STORY