ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਦੇ ਸੈਕਟਰ-56 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਮਿਡ-ਡੇਅ ਮੀਲ ਸਕੀਮ ’ਚ ਸ਼ਾਮਲ ਕੁੱਝ ਮਹਿਲਾ ਸਟਾਫ਼ ਮੈਂਬਰ ਬਚੇ ਹੋਏ ਖਾਣੇ ਨਾਲ ਭਰੀਆਂ ਬਾਲਟੀਆਂ ਸਕੂਲ ਦੇ ਬਾਹਰ ਸੁੱਟਣ ਲਈ ਲੈ ਕੇ ਜਾ ਰਹੀਆਂ ਸਨ। ਇਸ ਦੌਰਾਨ 'ਜਗਬਾਣੀ' ਦੇ ਇਕ ਪੱਤਰਕਾਰ ਨੇ ਉਨ੍ਹਾਂ ਦੀ ਇਸ ਹਰਕਤ ਨੂੰ ਦੇਖਿਆ। ਜਦੋਂ ਸਟਾਫ਼ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਹਨ ਅਤੇ ਵੀਡੀਓ ਬਣਾਈ ਜਾ ਰਹੀ ਹੈ ਤਾਂ ਸਟਾਫ਼ ਮੈਂਬਰ ਘਬਰਾ ਗਏ ਅਤੇ ਖਾਣਾ ਸਕੂਲ ਦੇ ਅੰਦਰ ਵਾਪਸ ਲੈ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA 'ਤੇ ਅੱਜ ਆਵੇਗਾ ਵੱਡਾ ਫ਼ੈਸਲਾ! ਹਾਈਕੋਰਟ ਦੀ ਸੁਣਵਾਈ 'ਤੇ...
ਇਸ ਬਾਰੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਸਟਾਫ਼ ਨੇ ਕਿਹਾ ਕਿ ਖਿਚੜੀ ਅਤੇ ਦਾਲ ਵਾਲਾ ਖਾਣਾ ਬਚਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਇਸ ਨੂੰ ਸੁੱਟਣ ਦੇ ਨਿਰਦੇਸ਼ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਰੋਜ਼ਾਨਾ ਬਚਿਆ ਹੋਇਆ ਖਾਣਾ ਇੰਝ ਹੀ ਸੁੱਟਿਆ ਜਾ ਰਿਹਾ ਸੀ ਪਰ ਇਸ ’ਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਸੀ, ਜਿਸ ਦਾ ਫ਼ਾਇਦਾ ਚੁੱਕ ਕੇ ਰੋਜ਼ਾਨਾ ਬਚਿਆ ਮਿਡ-ਡੇਅ ਮੀਲ ਦਾ ਭੋਜਨ ਬਰਬਾਦ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀਆਂ ਸਰਕਾਰੀ ਛੁੱਟੀਆਂ ਰੱਦ! ਰੱਖੜੀ ਤੋਂ ਪਹਿਲਾਂ ਡਾਕ ਵਿਭਾਗ ਦਾ ਵੱਡਾ ਫ਼ੈਸਲਾ
ਕਿਸ ਦੇ ਨਿਰਦੇਸ਼ਾਂ ਹੇਠ ਭੋਜਨ ਬਾਹਰ ਸੁੱਟਿਆ ਜਾ ਰਿਹਾ ਸੀ?
ਇਹ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ। ਜੇਕਰ ਖਾਣਾ ਖਾਣ ਯੋਗ ਸੀ ਤਾਂ ਇਸ ਨੂੰ ਕਿਉਂ ਸੁੱਟਿਆ ਜਾ ਰਿਹਾ ਸੀ? ਕਿਸ ਦੇ ਨਿਰਦੇਸ਼ਾਂ ਹੇਠ ਭੋਜਨ ਬਾਹਰ ਸੁੱਟਿਆ ਜਾ ਰਿਹਾ ਸੀ? ਜੇਕਰ ਭੋਜਨ ਖਾਣ ਯੋਗ ਨਹੀਂ ਸੀ ਤਾਂ ਨਿਰਧਾਰਤ ਨਿਪਟਾਰੇ ਦੀ ਪ੍ਰਕਿਰਿਆ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਇਹ ਸਪੱਸ਼ਟ ਕਰਨ ਲਈ ਨਿਰਪੱਖ ਜਾਂਚ ਦੀ ਲੋੜ ਹੈ ਕਿ ਕੀ ਸਰਕਾਰੀ ਸਰੋਤ ਅਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਭੋਜਨ ਬਰਬਾਦ ਕੀਤਾ ਜਾ ਰਿਹਾ ਸੀ। ਇਸ ਨਾਲ ਸਬੰਧਿਤ ਵਿਭਾਗ ਅਤੇ ਸਿੱਖਿਆ ਪ੍ਰਸ਼ਾਸਨ ਤੋਂ ਢੁੱਕਵੀਂ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
NEXT STORY