ਕਪੂਰਥਲਾ, (ਭੂਸ਼ਣ)- ਇਕ ਨਾਬਾਲਗ ਲਡ਼ਕੀ ਨੂੰ ਧਾਰਮਿਕ ਅਸਥਾਨ ’ਚ ਮੱਥਾ ਟੇਕਣ ਦੇ ਬਹਾਨੇ ਅਗਵਾ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕਪੂਰਥਲਾ ਵਾਸੀ ਇਕ ਅੌਰਤ ਨੇ ਸਿਟੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਨੇ ਆਪਣੀ ਵੱਡੀ ਧੀ ਦੀ ਮੰਗਣੀ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠੇ ਦੇ ਨਾਲ ਕਰੀਬ ਡੇਢ ਸਾਲ ਪਹਿਲਾਂ ਕੀਤੀ ਸੀ, ਜਿਸ ਕਾਰਨ ਸੁਖਵਿੰਦਰ ਸਿੰਘ ਦਾ ਉਸ ਦੇ ਘਰ ਆਉਣਾ ਜਾਣਾ ਲਗਾ ਰਹਿੰਦਾ ਸੀ। ਇਸ ਦੌਰਾਨ 24 ਜੁਲਾਈ ਨੂੰ ਸ਼ਾਮ ਕਰੀਬ 6.30 ਵਜੇ ਮੁਲਜ਼ਮ ਸੁਖਵਿੰਦਰ ਸਿੰਘ ਉਸ ਦੇ ਘਰ ਆਇਆ ਅਤੇ ਕਹਿਣ ਲਗਾ ਕਿ ਉਹ ਇਕ ਧਾਰਮਿਕ ਸਥਾਨ ’ਚ ਮੱਥਾ ਟੇਕਣ ਜਾ ਰਿਹਾ ਹੈ, ਇਸ ਲਈ ਉਹ ਉਨ੍ਹਾਂ ਦੀ 17 ਸਾਲ ਦੀ ਛੋਟੀ ਧੀ ਨੂੰ ਮੱਥਾ ਟੇਕਣ ਲਈ ਆਪਣੇ ਨਾਲ ਲੈ ਜਾਣਾ ਚਾਹੁੰਦਾ ਹੈ, ਜਿਸ ’ਤੇ ਮੁਲਜ਼ਮ ਸੁਖਵਿੰਦਰ ਸਿੰਘ ਉਸ ਦੀ ਛੋਟੀ ਧੀ ਨੂੰ ਮੋਟਸਾਈਕਲ ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਅਤੇ ਕਾਫ਼ੀ ਸਮਾਂ ਬਿਤਨ ਦੇ ਬਾਅਦ ਵੀ ਘਰ ਨਹੀਂ ਆਇਆ।
ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਮੁਲਜ਼ਮ ਉਸ ਦੀ ਧੀ ਨੂੰ ਗਲਤ ਤਰੀਕੇ ਨਾਲ ਫੁਸਲਾ ਕੇ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਹੈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਸੁਖਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ।
ਆਬਕਾਰੀ ਵਿਭਾਗ ਨੇ ਬਰਾਮਦ ਕੀਤੀ 1900 ਕਿਲੋ ਨਾਜਾਇਜ਼ ਲਾਹਨ
NEXT STORY