ਡੇਰਾਬੱਸੀ, (ਅਨਿਲ)- ਨਜ਼ਦੀਕ ਪਿੰਡ ਮੁਬਾਰਕਪੁਰ ਦੀਆਂ ਮਹਿਲਾਵਾਂ ਨੂੰ ਵਿਦੇਸ਼ੀ ਕੰਪਨੀ ਵਿਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 13 ਲੱਖ 85 ਹਜ਼ਾਰ ਦਾ ਚੂਨਾ ਲਾਉਣ ਦੇ ਮਾਮਲੇ ’ਚ ਪੁਲਸ ਨੇ ਤਿੰਨ ਖ਼ਿਆਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸਦੀ ਜਾਣਕਾਰੀ ਦਿੰਦਿਅਾਂ ਪੀਡ਼ਤ ਮਹਿਲਾ ਜੱਸੀ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਮੁਬਾਰਕਪੁਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਮਿਹਨਤ-ਮਜ਼ਦੂਰੀ ਕਰਦੀ ਹੈ। ਉਨ੍ਹਾਂ ਦੇ ਪਡ਼ੋਸੀ ਦੀਪਾਸ਼ੂ ਜੈਸਵਾਲ, ਪ੍ਰੋਸਤਮ ਜੈਸਵਾਲ ਪੁੱਤਰਾਨ ਰਾਜੇਸ਼ ਜੈਸਵਾਲ ਵੱਲੋਂ ਇਕ ਮਕਾਨ ਖ਼ਰੀਦ ਕਰਨ ਲਈ ਕਰੀਬ 1 ਲੱਖ 84 ਹਜ਼ਾਰ ਰੁਪਏ ਲਏ ਸਨ, ਜਿਸ ਦੇ ਲਈ ਇਕ ਰਸੀਦ ਵੀ ਬਣਾਈ ਗਈ ਸੀ, ਜੋ ਬਾਅਦ ਵਿਚ ਧੋਖੇ ਨਾਲ ਵਾਪਸ ਲੈ ਲਈ। ਇਸ ਤੋਂ ਇਲਾਵਾ ਉਕਤ ਵਲੋਂ ਰੰਜ ਅਤੇ ਪਿੰਕੀ ਸਮੇਤ ਦਰਜਨਾਂ ਮਹਿਲਾਵਾਂ ਤੋਂ ਇਕ ਕੰਪਨੀ ਵਿਚ ਪੈਸੇ ਦੁੱਗਣੇ ਕਰਨ ਦੇ ਨਾਂਅ ’ਤੇ 13 ਲੱਖ 85 ਹਜ਼ਾਰ ਰੁਪਏ ਲੈ ਕੇ ਠੱਗੀ ਮਾਰ ਲਈ।
ਪੁਲਸ ਨੇ ਦੋਸ਼ੀ ਖ਼ਿਲਾਫ਼ ਸ਼ਿਕਾਇਤ ਦੇ ਅਾਧਾਰ ਮਾਮਲੇ ਦੀ ਪਡ਼ਤਾਲ ਕਰਨ ਮਗਰੋਂ ਡੀ. ਡੀ. ਏ. ਲੀਗਲ ਦੀ ਸਲਾਹ ਲਈ ਭੇਜਿਆ ਸੀ। ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਅਾਂ ਦੋਸ਼ੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 406, 420, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ।
ਮੰਤਰੀ ਆਸ਼ੂ ਨੇ ਡਿਪੂ ਮਾਲਕਾਂ ਨੂੰ ਬਣਾਇਆ ਮਿੰਨੀ ਕੰਟ੍ਰੈਕਟਰ
NEXT STORY