ਰੂਪਨਗਰ (ਵਿਜੇ ਸ਼ਰਮਾ)-ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸਪੈਸ਼ਲ ਟੀਮ ਨੇ ਅੱਜ ਦਰਜਨਾਂ ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ ਬਾਂਦਰ ਕਾਫ਼ੀ ਮੁਸੱਕਤ ਕਰਨ ਤੋਂ ਬਾਅਦ ਫੜ ਲਿਆ। ਉਕਤ ਬਾਂਦਰ ਨੇ ਪੂਰੇ ਇਲਾਕੇ ਵਿਚ ਭੜਥੂ ਪਾਇਆ ਹੋਇਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਫ਼. ਓ. ਵਣ ਅਤੇ ਜੰਗਲੀ ਜੀਵ ਵਿਭਾਗ ਕੁਲਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਛੋਟੀ ਬੱਚੀ ਉਤੇ ਹਮਲਾ ਕਰਨ ਵਾਲੇ ਬਾਂਦਰ ਨੂੰ ਫੜਨ ਲਈ ਵਣ ਅਤੇ ਜੰਗਲੀ ਜੀਵ ਵਿਭਾਗ ਦੀ ਟੀਮ ਵੱਲੋਂ ਟਰੈਪ ਲਗਾ ਕੇ ਯਤਨ ਕੀਤੇ ਜਾ ਰਹੇ ਸਨ।
ਬਾਂਦਰ ਨੇ ਪਹਿਲਾਂ ਵੀ ਸ਼ਹਿਰ ਵਾਸੀਆਂ ਉਤੇ ਹਮਲਾ ਕੀਤਾ ਗਿਆ ਸੀ, ਜਿਸ ਕਰਕੇ ਸਪੈਸ਼ਲ ਟੀਮ ਵੱਲੋਂ ਇਸ ਨੂੰ ਫੜਨ ਵਾਸਤੇ ਜਿੱਥੇ ਪਿੰਜਰਾ ਲਗਾਇਆ ਗਿਆ, ਉਥੇ ਹੀ ਇਸ ਨੂੰ ਫੜਨ ਦੇ ਹੋਰ ਵੀ ਯਤਨ ਕੀਤੇ ਗਏ ਸਨ ਪਰ ਇਹ ਬਾਂਦਰ ਜੰਗਲ ਵਿਚ ਭੱਜ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਇਸ ਖ਼ਤਰਨਾਕ ਬਾਂਦਰ ਨੂੰ ਫੜਨ ਲਈ ਬਲਾਕ ਅਫ਼ਸਰ ਸੁਖਬੀਰ ਸਿੰਘ, ਰੇਂਜ ਅਫ਼ਸਰ ਨਰਿੰਦਰਪਾਲ ਸਿੰਘ ਅਤੇ ਫੋਰੇਸਟ ਗਾਰਡ ਜਸਬੀਰ ਸਿੰਘ, ਜਸਪ੍ਰੀਤ ਸਿੰਘ, ਗੁਰਮੁਖ ਸਿੰਘ ਦੀ ਟੀਮ ਗਠਿਤ ਕੀਤੀ ਗਈ ਸੀ, ਜਿਨ੍ਹਾਂ ਨੇ ਬਾਂਦਰ ਨੂੰ ਅੱਜ ਸਫ਼ਲਤਾਪੂਰਵਕ ਫੜ ਲਿਆ।
ਇਹ ਵੀ ਪੜ੍ਹੋ- ਸਾਵਧਾਨ ! ਪੰਜਾਬ 'ਚ ਲਗਾਤਾਰ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਕਰੋ ਬਚਾਅ
ਜ਼ਿਕਰਯੋਗ ਹੈ ਕਿ ਦੋ ਤਿੰਨ ਦਿਨ ਪਹਿਲਾਂ ਸ਼ਹਿਰ ਦੇ ਸਰਹੰਦ ਨਹਿਰ ਦੇ ਪੁਰਾਣੇ ਪੁਲ ਕੋਲ ਮਾਤਾ-ਪਿਤਾ ਅਤੇ ਉਨਾਂ ਦੀ ਛੋਟੀ ਬੱਚੀ ਜਾ ਰਹੇ ਸਨ ਤਾਂ ਅਚਾਨਕ ਬਾਂਦਰ ਪਿਤਾ ਦੇ ਮੋਢੇ 'ਤੇ ਚੜ੍ਹ ਗਿਆ ਅਤੇ ਪਿਤਾ ਨੇ ਸੁਰੱਖਿਆ ਦੇ ਚਲਦੇ ਆਪਣੀ ਬੱਚੀ ਨੂੰ ਫੜਿਆ ਪਰ ਇਸੇ ਦਰਮਿਆਨ ਬਾਂਦਰ ਨੇ ਬੱਚੀ ਨੂੰ ਲੱਤ ਉੱਤੋ ਕੱਟ ਲਿਆ ਅਤੇ ਜ਼ਖ਼ਮੀ ਕੁੜੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਬੱਚੀ ਦੀ ਲੱਤ ਉੱਤੇ ਟਾਂਕੇ ਲੱਗੇ ਸਨ। ਲੋਕਾਂ ਨੇ ਪ੍ਰਸਾਸ਼ਨ ਵਿਰੁੱਧ ਕਾਫ਼ੀ ਰੋਸ ਜ਼ਾਹਰ ਕੀਤਾ ਸੀ। ਇਸ ਬਾਂਦਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਮੁਸ਼ਕਿਲ ਕਰਕੇ ਬਾਂਦਰ ਨੂੰ ਪਿੰਜਰੇ ’ਚ ਕਾਬੂ ਕਰ ਲਿਆ ਅਤੇ ਸ਼ਹਿਰ ਵਾਸੀਆਂ ਨੇ ਵਿਭਾਗ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ-PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ
NEXT STORY