ਲੁਧਿਆਣਾ (ਵਿੱਕੀ) : ਮਾਰਚ ਮਹੀਨੇ 'ਚ ਵਧ ਰਹੇ ਤਾਪਮਾਨ ਕਾਰਨ ਕਣਕ ਦੀ ਫਸਲ ਦੇ ਹੋਏ ਨੁਕਸਾਨ ਤੋਂ ਚਿੰਤਤ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ। ਇਕ ਵਾਰ ਫਿਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਦਾ ਅਸਰ ਪੰਜਾਬ 'ਤੇ ਵੀ ਪਵੇਗਾ। ਇਸ ਪ੍ਰਭਾਵ ਕਾਰਨ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਦਾ ਰੂਪ ਬਦਲ ਜਾਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ 'ਚ ਮੀਂਹ ਤੇ ਹਨ੍ਹੇਰੀ ਦੀ ਸੰਭਾਵਨਾ ਹੈ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਬਿਜਲੀ ਗੱਜਣ ਅਤੇ ਬੱਦਲਵਾਈ, ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸ਼ਿਕਾਗੋ ਏਅਰਪੋਰਟ ’ਤੇ ਫਸੇ ਏਅਰ ਇੰਡੀਆ ਦੇ 300 ਯਾਤਰੀ
ਹਿਮਾਚਲ ਅਤੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹਵਾਵਾਂ ਕਾਰਨ ਮੌਸਮ ਠੰਢਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਮੌਸਮ ਕੇਂਦਰ ਨੇ ਤੂਫਾਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਰ੍ਹੋਂ ਦੀ ਵਾਢੀ ਨਾ ਕਰਨ ਅਤੇ ਹੋਰ ਫਸਲਾਂ ਦੀ ਸਿੰਚਾਈ ਕਰਨ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਸੁਚੇਤ ਕੀਤਾ ਹੈ।
ਇਹ ਵੀ ਪੜ੍ਹੋ : ਨਾਕੇ ਦੌਰਾਨ ਤਲਾਸ਼ੀ ਲਈ ਰੋਕੀ ਕਾਰ, ਬੈਗ ਦੇਖ ਪੁਲਸ ਵਾਲਿਆਂ ਦੇ ਉੱਡੇ ਹੋਸ਼, ਜਾਣੋ ਮਾਮਲਾ
ਜ਼ਿਕਰਯੋਗ ਹੈ ਕਿ ਫਰਵਰੀ ਤੋਂ ਲੈ ਕੇ ਮਾਰਚ ਦੇ ਮਹੀਨੇ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਕਿ ਕਿਤੇ ਵੱਧ ਰਹੇ ਤਾਪਮਾਨ ਨਾਲ ਕਣਕ ਦੇ ਝਾੜ 'ਤੇ ਕੋਈ ਅਸਰ ਨਾ ਪੈ ਜਾਵੇ। ਹੁਣ ਜੇਕਰ ਮੀਂਹ ਪੈਂਦਾ ਹੈ ਤਾਂ ਕਣਕ ਨੂੰ ਠੰਢੇ ਮੌਸਮ ਦਾ ਫਾਇਦਾ ਹੋਵੇਗਾ।
ਹਾਈ ਕੋਰਟ 'ਚ ਅੱਜ ਹੋਵੇਗੀ ਮਨੀਸ਼ਾ ਗੁਲਾਟੀ ਮਾਮਲੇ ਦੀ ਸੁਣਵਾਈ, ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਕੀਤੀ ਸੀ ਸ਼ਿਕਾਇਤ
NEXT STORY