ਨਵੀਂ ਦਿੱਲੀ (ਪੀ. ਟੀ) : ਤਕਨੀਕੀ ਕਾਰਨਾਂ ਕਰਕੇ ਨਵੀਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ ਹੋਣ ਤੋਂ ਬਾਅਦ ਮੰਗਲਵਾਰ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਲਗਭਗ 300 ਯਾਤਰੀ ਫਸੇ ਹੋਏ ਹਨ। ਕੁਝ ਯਾਤਰੀ ਸ਼ਿਕਾਇਤ ਕਰ ਰਹੇ ਹਨ ਕਿ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਉਹ ਕਦੋਂ ਦਿੱਲੀ ਲਈ ਉਡਾਣ ਵਿੱਚ ਸਵਾਰ ਹੋ ਸਕਣਗੇ। ਫਲਾਈਟ ਨੇ ਮੰਗਲਵਾਰ ਨੂੰ ਦੁਪਹਿਰ 1:30 ਵਜੇ (ਸਥਾਨਕ ਸਮੇਂ) ਸ਼ਿਕਾਗੋ ਓ'ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣਾ ਸੀ ਅਤੇ 15 ਮਾਰਚ ਨੂੰ ਦੁਪਹਿਰ 2:20 ਵਜੇ ਦਿੱਲੀ ਉਤਰਨਾ ਸੀ।
ਇਹ ਵੀ ਪੜ੍ਹੋ : ਨਾਕੇ ਦੌਰਾਨ ਤਲਾਸ਼ੀ ਲਈ ਰੋਕੀ ਕਾਰ, ਬੈਗ ਦੇਖ ਪੁਲਸ ਵਾਲਿਆਂ ਦੇ ਉੱਡੇ ਹੋਸ਼, ਜਾਣੋ ਮਾਮਲਾ
ਗੋਪਾਲ ਕ੍ਰਿਸ਼ਨ ਸੋਲੰਕੀ ਰਾਧਾਸਵਾਮੀ, ਜਿਸ ਨੇ ਇਸ ਫਲਾਈਟ 'ਤੇ ਬੁਕਿੰਗ ਕੀਤੀ ਸੀ, ਨੇ ਬੁੱਧਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਯਾਤਰੀ ਲਗਭਗ 24 ਘੰਟਿਆਂ ਤੋਂ ਉਡੀਕ ਕਰ ਰਹੇ ਹਨ ਅਤੇ ਅਜੇ ਵੀ ਏਅਰਲਾਈਨ ਕੋਲ ਸਾਨੂੰ ਦੇਣ ਲਈ ਕੋਈ ਜਵਾਬ ਨਹੀਂ ਹੈ। ਇੱਕ ਹੋਰ ਯਾਤਰੀ ਫੋਨ 'ਤੇ ਦੱਸਿਆ ਕਿ ਉਹ ਕਰੀਬ 24 ਘੰਟਿਆਂ ਤੋਂ ਏਅਰਪੋਰਟ 'ਤੇ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਹੈ ਕਿ ਉਹ ਕਦੋਂ ਦਿੱਲੀ ਲਈ ਉਡਾਣ 'ਤੇ ਸਵਾਰ ਹੋਣਗੇ। ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਵਿਦੇਸ਼ੀ ਸਮੇਤ 300 ਦੇ ਕਰੀਬ ਯਾਤਰੀ ਫਸੇ ਹੋਏ ਹਨ।
ਇਹ ਵੀ ਪੜ੍ਹੋ : ਨੰਗਲ ਬੱਸ ਸਟੈਂਡ ਨੇੜੇ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਸੰਪਰਕ ਕਰਨ 'ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਫਲਾਈਟ ਏਆਈ 126 ਨੂੰ ਤਕਨੀਕੀ ਕਾਰਨਾਂ ਕਰਕੇ 14 ਮਾਰਚ ਨੂੰ ਰੱਦ ਕਰ ਦਿੱਤਾ ਗਿਆ ਸੀ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਵਿਕਲਪਕ ਉਡਾਣਾਂ 'ਤੇ ਭੇਜਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਸਾਡੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ।
NIA ਵੱਲੋਂ ਜੰਮੂ-ਕਸ਼ਮੀਰ ਤੇ ਪੰਜਾਬ 'ਚ ਛਾਪੇਮਾਰੀ, ਪਾਕਿ 'ਚੋਂ ਰਚੀ ਸਾਜ਼ਿਸ਼ ਨਾਲ ਜੁੜੇ 12 ਸ਼ੱਕੀ ਵਿਅਕਤੀਆਂ ਦੀ ਪਛਾਣ
NEXT STORY