ਨਾਭਾ, (ਪੁਰੀ)- ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਦੇ ਬਾਹਰ ਅੱਜ ਦੁਪਹਿਰ ਤੇਜ਼ ਰਫਤਾਰ ਮਾਰੂਤੀ ਕਾਰ ਨੇ ਇਕ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮੋਟਰਸਾਈਕਲ ਸਵਾਰਾਂ ਸਮੇਤ 3 ਜਣੇ ਜ਼ਖਮੀ ਹੋ ਗਏ।
ਉਨ੍ਹਾਂ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਗੰਭੀਰ ਜ਼ਖਮੀ ਜੀਵਨ ਅਤੇ ਰਿੰਪੀ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਕਿਸੇ ਦੇ ਏ. ਸੀ. ਦੀ ਸਰਵਿਸ ਕਰ ਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਕਾਲਜ ਸਟੇਡੀਅਮ ਦੇ ਸਾਹਮਣੇ ਇਕ ਤੇਜ਼ ਰਫਤਾਰ ਮਾਰੂਤੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਦੇ ਪਟਿਆਲਾ ਗੇਟ ਦੇ ਇੰਚਾਰਜ ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਪੁਲਸ ਨੇ ਕਾਰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਈਵੇਟ ਹਸਪਤਾਲ
ਨੇ ਗੇਟ ਕੀਤਾ ਬੰਦ
ਇਸ ਘਟਨਾ ਦੌਰਾਨ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਜਿਸ ਜਗ੍ਹਾ ਹਾਦਸਾ ਵਾਪਰਿਆ, ਉਸ ਦੇ ਬਿਲਕੁਲ ਸਾਹਮਣੇ ਹੀ ਇਕ ਪ੍ਰਾਈਵੇਟ ਹਸਪਤਾਲ ਹੈ। ਘਟਨਾ ਵਾਲੀ ਥਾਂ 'ਤੇ ਖੜ੍ਹੇ ਲੋਕ ਗੰਭੀਰ ਜ਼ਖਮੀ ਜੀਵਨ ਨੂੰ ਉਕਤ ਹਸਪਤਾਲ 'ਚ ਲੈ ਗਏ ਪਰ ਅੱਗੋਂ ਹਸਪਤਾਲ ਪ੍ਰਬੰਧਕਾਂ ਨੇ ਇਹ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਕਿ ਉਹ ਐਕਸੀਡੈਂਟ ਦੇ ਕੇਸ ਨਹੀਂ ਦੇਖਦੇ। ਰਾਹਗੀਰਾਂ ਨੇ ਦੱਸਿਆ ਕਿ ਅਜਿਹੇ ਮੌਕੇ 'ਤੇ ਇਨਸਾਨੀਅਤ ਦੇ ਨਾਤੇ ਹਰ ਕੋਈ ਜ਼ਖਮੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਕਤ ਹਸਪਤਾਲ ਦੇ ਡਾਕਟਰ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ।
ਸਪੇਨ ਭੇਜਣ ਦੇ ਨਾਂ ’ਤੇ 2.15 ਲੱਖ ਰੁਪਏ ਠੱਗੇ
NEXT STORY