ਨਵਾਂਸ਼ਹਿਰ (ਮਨੋਰੰਜਨ)- ਰਾਹੋਂ ਰੋਡ ’ਤੇ ਸਥਿਤ ਪਿੰਡ ਬੇਗਮਪੁਰ ਦੇ ਦਸਮੇਸ਼ ਨਗਰ ਵਿਚ ਬੀਤੀ ਦਿਨੀਂ ਅੱਧਾ ਦਰਜਨ ਦੇ ਕਰੀਬ ਨਕਾਬਪੋਸ਼ ਲੁਟੇਰਿਅਾਂ ਵੱਲੋਂ ਇਕ ਐੱਨ.ਆਰ.ਆਈ. ਦੇ ਘਰ ’ਤੇ ਹਮਲਾ ਕਰ ਕੇ ਉਸ ਦੇ ਪਿਤਾ ਦੀ ਹੱਤਿਆ, ਮਾਤਾ ਤੇ ਐੱਨ.ਆਰ.ਆਈ. ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਕੇ ਗਹਿਣੇ ਤੇ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਸ ਨੂੰ ਸਫਲਤਾ ਹੱਥ ਲੱਗੀ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਘਟਨਾ ਨੂੰ ਅੰਜਾਮ ਬੋਰੀਆ ਗੈਂਗ ਨੇ ਦਿੱਤਾ ਸੀ। ਐੱਸ.ਐੱਸ.ਪੀ. ਦੀਪਕ ਹਿਲੌਰੀ ਨੇ ਉਕਤ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲਈ। ਪੁਲਸ ਨੇ ਸਾਲ 2007 ਵਿਚ ਵੀ ਬੋਰੀਆ ਗਿਰੋਹ ਦੇ ਵੱਲੋਂ ਨਵਾਂਸ਼ਹਿਰ ਇਲਾਕੇ ਵਿਚ ਕੀਤੀਅਾਂ ਵਾਰਦਾਤਾਂ ਨੂੰ ਖੰਘਾਲਿਆ। ਉਸ ਸਮੇ ਦੇ ਐੱਸ.ਐੱਚ ਓ. ਸਿਟੀ ਰਾਕੇਸ਼ ਕੁਮਾਰ ਨੇ ਬੋਰੀਆ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਲੁੱਟ ਦੀ ਵਾਰਦਾਤਾਂ ਨੂੰ ਸੁਲਝਾਇਆ ਸੀ। ਪੁਲਸ ਵੱਲੋਂ ਹੁਣ ਹੁਸ਼ਿਆਰਪੁਰ ਵਿਚ ਤਾਇਨਾਤ ਡੀ.ਐੱਸ.ਪੀ. ਰਾਕੇਸ਼ ਕੁਮਾਰ ਦੀ ਇਸ ਮਾਮਲੇ ਵਿਚ ਮਦਦ ਲਈ ਗਈ ਹੈ। ਪੁਲਸ ਦੀ ਰਾਤ-ਦਿਨ ਦੀ ਮਿਹਨਤ ਸਦਕਾ ਇਕ ਮੁਲਜ਼ਮ ਪੁਲਸ ਦੇ ਹੱਥੇ ਚਡ਼੍ਹ ਗਿਆ ਹੈ। ਜਿਸ ਤੋਂ ਪੁਲਸ ਪੁੱਛਗਿਛ ਕਰ ਰਹੀ ਹੈ। ਉਸ ਦੇ ਆਧਾਰ ’ਤੇ ਪੁਲਸ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਆਉਣ ਵਾਲੇ ਇਕ ਦੋ-ਦਿਨ ਵਿਚ ਪੁਲਸ ਇਸ ਸਬੰਧੀ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ।
ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਨਕਦੀ ਖੋਹੀ
NEXT STORY