ਬਠਿੰਡਾ (ਵਰਮਾ) - ਪੰਜਾਬ ਦੀ ਸਿਆਸਤ ਵਿਚ ਸਰਗਰਮ ਰਹੇ ਤੇ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਜ਼ਿਲੇ ਦੇ ਪਿੰਡਾਂ ਤੱਕ ਪਹੁੰਚ ਕੇ ਲੋਕਾਂ ਦੀ ਨਬਜ਼ ਪਛਾਨਣ ਲਈ ਨਿਕਲ ਪਏ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਸਮੇਤ ਕਾਂਗਰਸ ਦੇ ਆਗੂਆਂ ਤੋਂ ਮੁਆਫੀ ਮੰਗ ਕੇ ਰਾਜਨੀਤਕ ਖੁਦਕੁਸ਼ੀ ਕਰ ਲਈ ਹੈ ਅਤੇ ਹੁਣ ਜੇਕਰ ਕੋਈ ਵੀ ਵਿਅਕਤੀ ਕੇਜਰੀਵਾਲ ਐਂਡ ਪਾਰਟੀ ਨਾਲ ਜੁੜੇਗਾ, ਉਹ ਖਤਮ ਹੋ ਜਾਵੇਗਾ। ਛੋਟੇਪੁਰ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ 'ਆਪ' ਨੂੰ ਪੰਜਾਬ ਵਿਚ ਖਤਮ ਕਰਨ ਲਈ ਕੇਜਰੀਵਾਲ ਨੇ ਅਕਾਲੀ ਦਲ ਨਾਲ ਕੋਈ ਬਹੁਤ ਵੱਡੀ ਰਾਜਨੀਤਕ ਡੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਤੀਜੇ ਬਦਲ ਦੀ ਜ਼ਰੂਰਤ ਹੈ, ਜਿਸ ਲਈ ਉਹ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਉਹ ਸਾਰੇ ਦਲਾਂ ਨੂੰ ਇਕੱਠਾ ਕਰ ਕੇ ਪੰਜਾਬ ਨੂੰ ਬਚਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣ ਸਭਾ ਚੋਣਾਂ ਵਿਚ ਤੀਜਾ ਫਰੰਟ ਉਭਰ ਕੇ ਸਾਹਮਣੇ ਆਏਗਾ ਅਤੇ ਪੰਜਾਬ ਵਿਚ ਚੋਣ ਲੜੇਗਾ।
ਬੁਢਲਾਡਾ, (ਮਨਚੰਦਾ)-ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ 'ਚ ਕੇਜਰੀਵਾਲ ਦੇ ਦੋ-ਮੂੰਹੇ ਚਿਹਰੇ ਦਾ ਖੁਲਾਸਾ ਆਪਣਾ ਪੰਜਾਬ ਪਾਰਟੀ ਪਹਿਲਾਂ ਹੀ ਕਰ ਚੁੱਕੀ ਹੈ ਪਰ ਇਨ੍ਹਾਂ ਨੇ ਟਿਕਟਾਂ ਦੀ ਵੰਡ ਦੀ ਲਾਲਸਾ ਦੀ ਆੜ 'ਚ ਪੰਜਾਬ ਦੇ ਲੋਕਾਂ ਨੂੰ ਜੋ ਲੁੱਟਿਆ ਸੀ ਉਹ ਨੰਗਾ ਹੋ ਚੁੱਕਾ ਹੈ।
ਇਸ ਮੌਕੇ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਕਲੀਪੁਰ, ਐਡਵੋਕੇਟ ਹਰਵਿੰਦਰ ਸਿੰਘ ਕੁਲਰੀਆਂ, ਤਰਲੋਚਨ ਸਿੰਘ ਲਾਲੀ, ਇਸਤਰੀ ਆਗੂ ਪਰਮਿੰਦਰ ਕੌਰ, ਮਨਮੰਦਰ ਸਿੰਘ ਬੀਰੇਵਾਲਾ, ਕਿਰਪਾਲ ਸਿੰਘ ਬੋਹਾ, ਜਸਵੰਤ ਸਿੰਘ, ਬਲਵਿੰਦਰ ਸਿੰਘ ਕਲੀਪੁਰ ਆਦਿ ਹਾਜ਼ਰ ਸਨ।
ਨਗਰ ਕੌਂਸਲ ਬਣੀ 'ਜੰਗ' ਦਾ ਅਖਾੜਾ
NEXT STORY