ਚੰਡੀਗੜ੍ਹ : ਸੰਤ ਸੀਚੇਵਾਲ ਦੇ ਮੁੱਦੇ 'ਤੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਲਿਆਉਣ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਸਦਨ 'ਚ ਠੇਕੇਦਾਰ ਕਿਹਾ ਗਿਆ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਦੇ ਨਾਤੇ ਨਹੀਂ, ਸਗੋਂ ਇਕ ਪੰਜਾਬੀ ਅਤੇ ਸਿੱਖ ਹੋਣ ਦੇ ਨਾਤੇ ਮੇਰੇ ਮਨ ਨੂੰ ਡੂੰਘਾ ਧੱਕਾ ਲੱਗਾ ਹੈ। ਸੰਤ ਸੀਚੇਵਾਲ ਨੇ 1999 'ਚ ਪਹਿਲਾਂ ਸੀਚੇਵਾਲ ਮਾਡਲ ਬਣਾਇਆ। ਸਾਲ 2000 'ਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਕਾਲੀ ਵੇਈਂ ਨੂੰ 16 ਸਾਲਾਂ ਤੱਕ ਕਾਰ ਸੇਵਾ ਕਰਕਾ ਸਾਫ਼ ਕੀਤਾ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਸੂਬੇ ਭਰ 'ਚ ਸਖ਼ਤ ਹੁਕਮ ਜਾਰੀ, ਦੇਖਿਓ ਕਿਤੇ...
ਅੱਜ ਲੋਕ ਉੱਥੇ ਇਸ਼ਨਾਨ ਕਰਦੇ ਹਨ। ਇਸ ਦੌਰਾਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ ਅਬਦੁਲ ਕਲਾਮ ਉਨ੍ਹਾਂ ਨੂੰ 2 ਵਾਰ ਮਿਲਣ ਆਏ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੰਤ ਹਰ ਇਕ ਸੂਬੇ ਕੋਲ ਹੋਵੇ। ਉਨ੍ਹਾਂ ਨੇ ਸੀਚੇਵਾਲ ਮਾਡਲ ਬਾਰੇ ਇਹ ਗੱਲ ਕਹੀ ਕਿ ਇਹ ਮਾਡਲ ਸਭ ਤੋਂ ਉੱਤਮ ਹੈ। ਹਰਜੋਤ ਬੈਂਸ ਨੇ ਕਿਹਾ ਕਿ ਰਾਜ ਸਭਾ 'ਚ ਜਾਣ ਤੋਂ ਪਹਿਲਾਂ ਸੰਤ ਸੀਚੇਵਾਲ ਨੇ ਇੱਕੋ ਗੱਲ ਕਹੀ ਸੀ ਕਿ ਮੈਂ ਸਿਰਫ ਉੱਥੇ ਪੰਜਾਬ ਦੇ ਵਾਤਾਵਰਣ, ਦੇਸ਼ ਦੇ ਵਾਤਾਵਰਣ ਅਤੇ ਪਾਣੀਆਂ ਦੀ ਗੱਲ ਕਰਾਂਗਾ।
ਇਹ ਵੀ ਪੜ੍ਹੋ : ਪੰਜਾਬ 'ਚ 2 ਸਰਕਾਰੀ ਛੁੱਟੀਆਂ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ਨਵੰਬਰ 2024 ਤੋਂ ਸੰਤ ਸੀਚੇਵਾਲ ਨੇ ਮੋਰਚਾ ਲਾਇਆ ਹੋਇਆ ਹੈ ਅਤੇ ਬੁੱਢੇ ਦਰਿਆ ਲਈ ਲਗਾਤਾਰ ਕੰਮ ਹੋ ਰਿਹਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਸਾਡੇ ਤੋਂ ਵੱਧ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸਾਡੇ ਤੋਂ ਵੱਧ ਕੌਣ ਮਾਣ ਕਰਦਾ ਹੈ। ਕਦੇ ਪ੍ਰਤਾਪ ਸਿੰਘ ਬਾਜਵਾ ਵਰਗਿਆਂ ਦੇ ਘਰ ਉਨ੍ਹਾਂ ਦੀ ਫੋਟੋ ਤਾਂ ਲੱਗੀ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਦਫ਼ਤਰਾਂ 'ਚ ਸ਼ਹੀਦ ਭਗਤ ਸਿੰਘ ਦੀ ਫੋਟੋ ਹੈ, ਮੈਡੀਕਲ ਕਾਲਜ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖ ਰਹੇ ਹਾਂ। ਹਸਪਤਾਲਾਂ, ਸਕੂਲਾਂ ਅਤੇ ਹਰ ਥਾਂ 'ਤੇ ਉਨ੍ਹਾਂ ਦੀ ਫੋਟੋ ਆਮ ਆਦਮੀ ਪਾਰਟੀ ਵਲੋਂ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੰਤ ਸੀਚੇਵਾਲ ਦੀ ਕਦਰ ਨਹੀਂ ਕੀਤੀ ਤਾਂ ਸਭ ਕੁੱਝ ਖ਼ਤਮ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਫ਼ 50 ਰੁਪਏ ਖ਼ਰਚ ਕੇ ਪੰਜਾਬੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ, ਪੰਜਾਬ ਵਿਧਾਨ ਸਭਾ ਤੋਂ ਹੋਇਆ ਐਲਾਨ
NEXT STORY