ਫਤਿਹਗੜ੍ਹ ਸਾਹਿਬ (ਜਗਦੇਵ) – ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ’ਚ ਮੁੱਖ ਮੰਤਰੀ ਪੰਜਾਬ ਦੀ ਫੇਰੀ ਇਕ ਗਰੀਬ ਪਰਿਵਾਰ ਲਈ ਵਰਦਾਨ ਸਾਬਤ ਹੋਈ ਕਿਉਂਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਸਾਲ 2019 ’ਚ ਚੋਰੀ ਹੋਇਆ ਮੋਟਰਸਾਈਕਲ ਖੁਦ ਪੁਲਸ ਉਨ੍ਹਾਂ ਦੇ ਘਰ ਛੱਡ ਕੇ ਆਈ। ਦਰਅਸਲ, ਮਾਮਲਾ ਇਹ ਹੈ ਕਿ ਕਿਸੇ ਕੰਮ ਨੂੰ ਲੈ ਕੇ ਮਨਪ੍ਰੀਤ ਕੌਰ ਆਪਣੇ ਪਿਤਾ ਅਵਤਾਰ ਸਿੰਘ (ਪਿਓ-ਧੀ) ਬੱਸੀ ਪਠਾਣਾਂ ਵਿਖੇ ਸੁਵਿਧਾ ਕੇਂਦਰ ਵਿਖੇ ਗਏ ਹੋਏ ਸਨ, ਜਿੱਥੇ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਜੋ ਅਚਾਨਕ ਚੈਕਿੰਗ ’ਤੇ ਆਏ ਹੋਏ ਸਨ, ਨੂੰ ਮਿਲੇ ਤਾਂ ਮਨਪ੍ਰੀਤ ਕੌਰ ਤੇ ਉਸ ਦੇ ਪਿਤਾ ਅਵਤਾਰ ਸਿੰਘ ਨੇ ਆਪਣੇ ਚੋਰੀ ਹੋਏ ਮੋਟਰਸਾਈਕਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾਦੂਮਾਜਰਾ ਤੋਂ ਕੋਈ ਜਾਣਕਾਰ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਕੰਮ ਲਈ ਮੰਗ ਕੇ ਲੈ ਗਿਆ ਸੀ ਤੇ ਉਸ ਕੋਲੋਂ ਉਹ ਚੋਰੀ ਹੋ ਗਿਆ ਤੇ ਇਸ ਦੇ ਸਬੰਧ 'ਚ ਉਹ ਵਾਰ-ਵਾਰ ਪੁਲਸ ਥਾਣਿਆਂ ਦੇ ਗੇੜੇ ਵੀ ਮਾਰਦੇ ਰਹੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰੀ ਹੋਇਆ ਮੋਟਰਸਾਈਕਲ ਹੁਸ਼ਿਆਰਪੁਰ ਦੇ ਕਿਸੇ ਥਾਣੇ ’ਚ ਹੈ ਤੇ ਪਰਿਵਾਰ ਵੱਲੋਂ ਹੁਸ਼ਿਆਰਪੁਰ ਜਾ ਕੇ ਮੋਟਰਸਾਈਕਲ ਲੈਣ ਲਈ ਬੇਨਤੀ ਵੀ ਕੀਤੀ ਗਈ ਪਰ ਉਨ੍ਹਾਂ ਨੂੰ ਮੋਟਰਸਾਈਕਲ ਨਹੀਂ ਮਿਲਿਆ ਤੇ ਹੁਣ ਤਾਂ ਉਨ੍ਹਾਂ ਨੇ ਉਮੀਦ ਹੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਧਿਆਨ ’ਚ ਇਹ ਮਾਮਲਾ ਲਿਆਉਣ ਤੋਂ ਬਾਅਦ ਪੁਲਸ ਥਾਣਾ ਖਮਾਣੋਂ ਵੱਲੋਂ ਉਨ੍ਹਾਂ ਦਾ ਚੋਰੀ ਹੋਇਆ ਮੋਟਰਸਾਈਕਲ ਉਸ ਦੇ ਸਹੁਰਾ ਪਰਿਵਾਰ ਪਿੰਡ ਹਵਾਰਾ ਵਿਖੇ ਪਹੁੰਚਾ ਦਿੱਤਾ ਗਿਆ ਸੀ, ਜੋ ਕਿ ਬਾਅਦ ’ਚ ਉਸ ਦੇ ਪੇਕੇ ਪਰਿਵਾਰ ਪਿੰਡ ਦਾਦੂਮਾਜਰਾ ਵਿਖੇ ਪੁਲਸ ਵੱਲੋਂ ਪਹੁੰਚਾਇਆ ਗਿਆ। ਮਨਪ੍ਰੀਤ ਕੌਰ, ਉਸ ਦੇ ਪਤੀ ਅਤੇ ਪਿਤਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਦੇ ਯਤਨਾਂ ਸਦਕਾ ਚੋਰੀ ਹੋਇਆ ਮੋਟਰਸਾਈਕਲ ਅੱਜ ਪਰਿਵਾਰ ਨੂੰ ਵਾਪਸ ਮਿਲ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ਵਿਭਾਗ ਦੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਦਬਿਸ਼ ਦੀ ਤਿਆਰੀ 'ਚ ਵਿਜੀਲੈਂਸ ਬਿਊਰੋ, ਪੱਤਰ ਲਿਖ ਕੇ ਮੰਗੀ ਮਨਜ਼ੂਰੀ
NEXT STORY