ਮਾਨਸਾ (ਬਿਊਰੋ)– ਅੱਜ ਐੱਸ. ਐੱਸ. ਪੀ. ਮਾਨਸਾ ਵਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦੇਣ ਵਾਲੇ ਸ਼ਖ਼ਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਐੱਸ. ਐੱਸ. ਪੀ. ਮਾਨਸਾ ਨੇ ਦੱਸਿਆ ਕਿ ਜਾਂਚ ਦੌਰਾਨ ਇਕ 14 ਸਾਲਾ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹੜਾ 10ਵੀਂ ਦਾ ਵਿਦਿਆਰਥੀ ਹੈ। ਉਕਤ ਨਾਬਾਲਿਗ ਨੇ ਬਲਕੌਰ ਸਿੰਘ ਨੂੰ ਈ-ਮੇਲਜ਼ ਭੇਜ ਕੇ ਧਮਕੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਦੇ ਮੂੰਹ ’ਤੇ ਬੈਠ ਜਾਂਦਾ ਸੀ ਬੁਆਏਫ੍ਰੈਂਡ, ਕਰ ਦਿੱਤੀ ਅਜਿਹੀ ਹਾਲਤ, ਪਛਾਣਨਾ ਹੋਇਆ ਮੁਸ਼ਕਿਲ
ਉਨ੍ਹਾਂ ਕਿਹਾ ਕਿ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਨਾਬਾਲਿਗ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਹੈ। ਉਸ ਨੇ ਇਹ ਈ-ਮੇਲਜ਼ ਸਿਰਫ ਧਮਕਾਉਣ ਲਈ ਭੇਜੀਆਂ ਸਨ।
ਹਾਲਾਂਕਿ ਇਸ ਪਿੱਛੇ ਉਸ ਦਾ ਕੀ ਕਾਰਨ ਹੈ, ਇਹ ਅਗਲੀ ਜਾਂਚ ’ਚ ਸਾਹਮਣੇ ਆਵੇਗਾ। ਫਿਲਹਾਲ ਉਕਤ ਨਾਬਾਲਿਗ ਨੂੰ ਤਫਤੀਸ਼ ’ਚ ਸ਼ਾਮਲ ਕਰ ਲਿਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਧਾਨ ਸਭਾ 'ਚ ਧਾਲੀਵਾਲ ਤੇ ਖਹਿਰਾ ਵਿਚਾਲੇ ਤਿੱਖੀ ਬਹਿਸ, CM ਦੇ ਆਉਣ 'ਤੇ ਕਾਂਗਰਸ ਦਾ ਵਾਕਆਊਟ
NEXT STORY