ਮੋਗਾ - ਜ਼ਿਲੇ ਦੇ ਪਿੰਡ ਸੇਖਾ ਕਲਾਂ ਨਿਵਾਸੀ ਹਰਵਿੰਦਰ ਸਿੰਘ ਦੇ ਘਰ 'ਚੋਂ ਇਕ ਨੌਂਸਰਬਾਜ਼ ਪੰਡਿਤ ਉਸਦੇ ਭਰਾ ਦਾ ਛੇਤੀ ਵਿਆਹ ਹੋ ਜਾਣ ਦਾ ਝਾਂਸਾ ਦੇ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਤਿੱਤਰ ਹੋ ਗਿਆ, ਜਿਸ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।
ਕੀ ਹੈ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ 'ਚ ਅਸ਼ੋਕ ਕੁਮਾਰ ਸ਼ਰਮਾ ਪੁੱਤਰ ਮੇਹਰ ਚੰਦ ਸ਼ਰਮਾ ਨਿਵਾਸੀ ਤਲਵੰਡੀ ਭਾਈ (ਫਿਰੋਜਪੁਰ) ਜੋ ਆਪਣਾ ਨਾਮ ਸ਼ਿਵ ਕੁਮਾਰ ਸ਼ਰਮਾ ਨਿਵਾਸੀ ਅਦਾਲਤ ਬਜ਼ਾਰ ਵਾਲੀ ਗਲੀ ਨੰਬਰ 7 ਪਟਿਆਲਾ ਲੰਮੇ ਸਮੇਂ ਤੋਂ ਪਿੰਡ 'ਚ ਰਹਿ ਰਿਹਾ ਸੀ ਅਤੇ ਉਸਨੇ ਹੱਥ ਦੇਖਣ ਦੇ ਇਲਾਵਾ ਬੱਚਿਆਂ ਦੀ ਜਨਮ-ਪੱਤਰੀ ਬਨਾਉਣ ਦੀ ਦੁਕਾਨ ਖੋਲੀ ਹੋਈ ਸੀ, ਜਿਸ ਦੇ ਨਾਲ ਸਾਡਾ ਵੀ ਮੇਲਮਿਲਾਪ ਸੀ। ਮੇਰੇ ਛੋਟੇ ਭਰਾ ਕਰਮਜੀਤ ਸਿੰਘ ਦਾ ਵਿਆਹ ਨਹੀਂ ਹੋ ਰਿਹਾ ਸੀ। ਬੀਤੀ 7 ਜੁਲਾਈ ਨੂੰ ਉਹ ਸਾਡੇ ਘਰ ਆਇਆ ਅਤੇ ਮੇਰੇ ਪਿਤਾ ਸੁਰਜੀਤ ਸਿੰਘ, ਪਤਨੀ ਹਰਦੀਪ ਕੌਰ ਅਤੇ ਭਾਬੀ ਭੁਪਿੰਦਰ ਕੌਰ ਨੂੰ ਕਹਿਣ ਲੱਗਾ ਕਿ ਕਰਮਜੀਤ ਸਿੰਘ ਦਾ ਵਿਆਹ ਛੇਤੀ ਹੋ ਜਾਵੇਗਾ, ਤੁਸੀਂ ਪਰਿਵਾਰ ਦੇ ਸਾਰੇ ਮੈਂਬਰ ਸੋਨੇ ਦੇ ਗਹਿਣੇ ਇਕ ਜਗ੍ਹਾ ਤੇ ਰੱਖਿਆ ਕਰੋ। ਜਿਸ ਤੇ ਉਹ ਉਸਦੇ ਝਾਂਸੇ 'ਚ ਆ ਗਏ। ਇਸ ਦੌਰਾਨ ਨੌਂਸਰਬਾਜ਼ ਪੰਡਿਤ ਨੇ ਕਿਹਾ ਕਿ ਆਟੇ ਦਾ ਪੇੜਾ ਬਣਾ ਕੇ ਲੈ ਕੇ ਆਓ। ਉਸਨੇ ਸੋਨੇ ਦੇ ਗਹਿਣੇ ਜੋ ਕਰੀਬ 5 ਤੋਲੇ ਸਨ, ਆਟੇ ਦੇ ਪੇੜੇ 'ਚ ਪਾ ਕੇ ਰੱਖ ਦਿੱਤੇ ਅਤੇ 35 ਹਜ਼ਾਰ ਰੁਪਏ ਨਕਦ ਵੀ ਆਪਣੇ ਕੋਲ ਰੱਖ ਲਏ ਅਤੇ ਕਿਹਾ ਕਿ ਇਸ ਆਟੇ ਦੇ ਪੇੜੇ ਨੂੰ ਇਕ ਹਫਤੇ ਬਾਅਦ ਖੋਲਣਾ ਹੈ ਅਤੇ ਉਹ ਆਟੇ ਦਾ ਖਾਲੀ ਪੇੜਾ ਘਰ 'ਚ ਰੱਖ ਕੇ ਸੋਨੇ ਦੇ ਗਹਿਣਿਆਂ ਵਾਲਾ ਪੇੜਾ ਅਤੇ ਨਕਦੀ ਆਪਣੇ ਨਾਲ ਲੈ ਗਿਆ। ਉਸਦੇ ਜਾਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨਾਂ ਜਦੋਂ ਆਟੇ ਦਾ ਪੇੜਾ ਖੋਲ ਕੇ ਦੇਖਿਆ ਤਾਂ ਉਸ 'ਚੋਂ ਸੋਨੇ ਦੇ ਗਹਿਣੇ ਗਾਇਬ ਸਨ, ਜਿਸ ਤੇ ਅਸੀਂ ਕਈ ਵਾਰ ਉਸਦੇ ਦਿੱਤੇ ਗਏ ਮੋਬਾਇਲ ਫੋਨ ਦੇ ਨੰਬਰ ਤੇ ਗੱਲ ਕਰਨ ਦਾ ਯਤਨ ਕੀਤਾ ਤਾਂ ਮੋਬਾਇਲ ਫੋਨ ਬੰਦ ਆਉਣ ਲੱਗੇ। ਜਦੋਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਤਲਵੰਡੀ ਭਾਈ ਦਾ ਰਹਿਣ ਵਾਲਾ ਸੀ ਅਤੇ ਆਪਣੇ ਆਪ ਨੂੰ ਉਹ ਪਟਿਆਲਾ ਦਾ ਰਹਿਣ ਵਾਲਾ ਦੱਸ ਰਿਹਾ ਸੀ ਤਾਂ ਕਿ ਕਿਸੇ ਨੂੰ ਵੀ ਉਸਦੀ ਠੱਗੀ ਦਾ ਸ਼ਿਕਾਰ ਬਣਾ ਸਕੇ। ਇਸ ਤਰ੍ਹਾਂ ਕਥਿਤ ਨੌਂਸਰਬਾਜ਼ ਪੰਡਿਤ ਨੇ ਸਾਡੇ ਨਾਲ ਧੋਖਾ ਕੀਤਾ ਹੈ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਮਾਲਸਰ ਪਲਸ ਵਲੋਂ ਹਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਅਸ਼ੋਕ ਕੁਮਾਰ ਸ਼ਰਮਾ ਪੁੱਤਰ ਮਹਿੰਦਰ ਚੰਦ ਸ਼ਰਮਾ ਨਿਵਾਸੀ ਤਲਵੰਡੀ ਭਾਈ ਦੇ ਖਿਲਾਫ ਥਾਣਾ ਸਮਾਲਸਰ 'ਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਸਦੇ ਕਾਬੂ ਆਉਣ ਤੇ ਪਤਾ ਲੱਗੇਗਾ ਕਿ ਉਸਨੇ ਪਹਿਲਾਂ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ। ਛੇਤੀ ਹੀ ਉਸਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਸਹੁਰਿਆਂ ਨੇ ਫਾਹਾ ਦੇ ਕੇ ਕੀਤਾ ਨੂੰਹ ਦਾ ਕਤਲ (ਤਸਵੀਰਾਂ)
NEXT STORY