ਅੰਮ੍ਰਿਤਸਰ (ਸਰਬਜੀਤ) : ਮੁੰਬਈ ਨਿਵਾਸੀ ਉੱਧਵ ਰੂਪਚੰਦਾਨੀ ਅਤੇ ਸ਼ੰਕਰ ਰੂਪਚੰਦਾਨੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮੁੰਬਈ ਸਮੇਤ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿੱਚ ਵੀ ਅਨੇਕਾਂ ਪੰਥਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸ਼ੰਕਰ ਰੂਪਚੰਦਾਨੀ ਨੇ ਤਖ਼ਤ ਪਟਨਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਮਿਹਰ ਪ੍ਰਾਪਤ ਕੀਤੀ ਅਤੇ ਤਖ਼ਤ ਸਾਹਿਬ ਵਿਖੇ ਭਵਿੱਖ ਵਿੱਚ ਵੀ ਸੇਵਾ ਕਰਨ ਦੀ ਇੱਛਾ ਜਤਾਈ। ਤਖ਼ਤ ਪਟਨਾ ਸਾਹਿਬ ਦੇ ਨਵੇਂ ਬਣੇ ਮੈਂਬਰ ਗੁਰਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਧਵ ਰੂਪਚੰਦਾਨੀ ਅਤੇ ਸ਼ੰਕਰ ਰੂਪਚੰਦਾਨੀ ਪਰਿਵਾਰ ਦੀ ਸਿੱਖ ਧਰਮ ਪ੍ਰਤੀ ਗਹਿਰੀ ਸ਼ਰਧਾ ਹੈ ਅਤੇ ਉਹ ਸਮੇਂ-ਸਮੇਂ ਤੇ ਕਈ ਸੇਵਾਵਾਂ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਛੇਹਰਟਾ-ਸਹਰਸਾ ਵਿਚਕਾਰ ਭਲਕੇ ਤੋਂ ਚੱਲੇਗੀ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਟ੍ਰੇਨ
ਬਾਵਾ ਨੇ ਦੱਸਿਆ ਕਿ ਰੂਪਚੰਦਾਨੀ ਭਰਾਵਾਂ ਵੱਲੋਂ ਸੰਤ ਬਾਬਾ ਥਾਰਿਆ ਸਿੰਘ ਦਰਬਾਰ ਉਲਹਾਸਨਗਰ, ਬਾਬਾ ਸ਼ੇਵਾਦਾਸ ਦਰਬਾਰ ਉਲਹਾਸਨਗਰ, ਸਚਖੰਡ ਦਰਬਾਰ ਸੀ ਬਲਾਕ ਉਲਹਾਸਨਗਰ, ਹਰਿਕ੍ਰਿਸ਼ਨ ਦਰਬਾਰ ਉਲਹਾਸਨਗਰ ਅਤੇ ਗੁਰਦੁਆਰਾ ਸਾਹਿਬ ਰਿਜੈਂਸੀ ਐਂਟੀਲਾ ਕਲਿਆਣ ਵਿੱਚ ਪੰਥਕ ਸੇਵਾ ਸੰਬੰਧੀ ਕਈ ਕਾਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ-ਨਾਲ "ਚਾਰ ਸਾਹਿਬਜ਼ਾਦੇ ਟਰੱਸਟ ਹਸਪਤਾਲ" ਵਿੱਚ, ਜਿੱਥੇ ਸਭ ਤੋਂ ਘੱਟ ਦਰਾਂ ਤੇ ਐੱਮ. ਆਰ. ਆਈ., ਸੀ. ਟੀ. ਸਕੈਨ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਦੇ ਨਿਰਮਾਣ ਵਿੱਚ ਵੀ ਰੂਪਚੰਦਾਨੀ ਭਰਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਤੋਂ ਇਲਾਵਾ, ਜਦੋਂ ਵੀ ਉਨ੍ਹਾਂ ਨੂੰ ਕੋਈ ਹੋਰ ਸੇਵਾ ਸੌਂਪੀ ਜਾਂਦੀ ਹੈ ਤਾਂ ਉਹ ਉਸ ਨੂੰ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਨਿਭਾਉਂਦੇ ਹਨ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਉਨ੍ਹਾਂ ਨੂੰ ਗ੍ਰੰਥੀ ਸਿੰਘ ਸਾਹਿਬ ਵੱਲੋਂ ਸਿਰੋਪਾ ਭੇਂਟ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, 474 ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ
NEXT STORY