ਧੂਰੀ, (ਸੰਜੀਵ ਜੈਨ)- ਸਫਾਈ ਮਜ਼ਦੂਰ ਯੂਨੀਅਨ ਧੂਰੀ ਦੇ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਹੇਠ ਸਫਾਈ ਕਾਮਿਆਂ ਨੇ ਵੀਰਵਾਰ ਨੂੰ ਆਪਣੀਆਂ ਮੰਗਾਂ ਦੇ ਹੱਕ 'ਚ ਨਗਰ ਕੌਂਸਲ ਦਫਤਰ ਦੇ ਅੱਗੇ ਇਕ ਗੇਟ ਰੈਲੀ ਕੀਤੀ। ਇਸ ਮੌਕੇ ਸਫਾਈ ਕਾਮਿਆਂ ਨੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ। ਇਸ ਸਮੇਂ ਯੂਨੀਅਨ ਦੇ ਸਕੱਤਰ ਧਰਮ ਪਾਲ ਨੇ ਸਰਕਾਰ ਤੋਂ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ, ਰਵੀ, ਬਿੱਟੂ, ਸੰਜੂ, ਨਿਰਮਲਾ ਦੇਵੀ ਅਤੇ ਕਮਲੇਸ਼ ਰਾਣੀ ਆਦਿ ਵੀ ਮੌਜੂਦ ਸਨ।
ਸੰਗਰੂਰ, (ਬੇਦੀ)-ਇਥੇ ਵੀ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਨਗਰ ਕੌਂਸਲ ਦਫ਼ਤਰ ਅੱਗੇ ਗੇਟ ਰੈਲੀ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਫ਼ਾਈ ਸੇਵਕਾਂ ਨਾਲ ਕਾਫ਼ੀ ਵਾਅਦੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ। ਇਸ ਵਾਅਦਾ ਖਿਲਾਫੀ ਦੇ ਵਿਰੋਧ 'ਚ ਸਫ਼ਾਈ ਸੇਵਕਾਂ ਵੱਲੋਂ 15 ਅਤੇ 16 ਫਰਵਰੀ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਦੇ ਦਫ਼ਤਰਾਂ ਅੱਗੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਾਥਾ, ਰਾਜਿੰਦਰ ਕੁਮਾਰ ਚੇਅਰਮੈਨ, ਰਜੇਸ਼ ਕੁਮਾਰ ਜਨਰਲ ਸਕੱਤਰ ਆਦਿ ਹਾਜ਼ਰ ਸਨ।
ਸ਼ਹਿਰ ਦੀ ਬੀਟ ਮੁਤਾਬਕ ਬਣਦੀ ਨਵੀਂ ਭਰਤੀ ਜਾਂ ਡੀ. ਸੀ. ਰੇਟ 'ਤੇ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਰਤੀ ਕੀਤੀ ਜਾਵੇ।
ਸਮੇਂ ਸਿਰ ਤਨਖਾਹ ਦਿੱਤੀ ਜਾਵੇ।
1 ਜਨਵਰੀ 2004 ਤੋਂ ਪੈਨਸ਼ਨ ਦਾ ਲਾਭ ਦਿੱਤਾ ਜਾਵੇ।
ਸਫਾਈ ਕਰਮਚਾਰੀਆਂ ਦਾ 1 ਹਜ਼ਾਰ ਰੁਪਏ ਸਪੈਸ਼ਲ ਭੱਤਾ ਦਿੱਤਾ ਜਾਵੇ।
ਤਰਸ ਦੇ ਆਧਾਰ 'ਤੇ ਬਿਨਾਂ ਸ਼ਰਤ ਨੌਕਰੀ ਦਿੱਤੀ ਜਾਵੇ।
ਪੁਲਸ ਨੇ ਘੋੜਾ-ਟਰਾਲਾ ਲੁੱਟਣ ਵਾਲੇ ਨੂੰ ਕੀਤਾ ਕਾਬੂ
NEXT STORY