ਅੰਮ੍ਰਿਤਸਰ - ਸ੍ਰੀ ਹੇਮਕੁੰਟ ਸਾਹਿਬ ਦੀ ਚੱਲ ਰਹੀ ਯਾਤਰਾ ਨੇ ਡੇਢ ਮਹੀਨੇ 'ਚ ਲਗਭਗ 1 ਲੱਖ 70 ਹਜ਼ਾਰ ਸ਼ਰਧਾਲੂਆਂ ਹੇਮਕੁੰਟ ਸਾਹਿਬ 'ਚ ਨਤਮਸਤਕ ਹੋਏ। ਇਹ ਪਿਛਲੇ ਕਈ ਸਾਲਾਂ ਤੋਂ ਵੱਡਾ ਆਕੜਾ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸਰਕਾਰ ਕੋਲੋ ਮੰਗ ਕੀਤੀ ਕਿ ਪ੍ਰਵਾਨ ਕੀਤੀ 'ਰੋਪਵੇਅ ਯੋਜਨਾ' ਦਾ ਕੰਮ ਸ਼ੁਰੂ ਕੀਤਾ ਜਾਵੇ। ਪਹਿਲੇ ਪੜਾਅ ਤਹਿਤ ਗੁਰਦੁਆਰਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਰੋਪਵੇਅ ਤਿਆਰ ਕੀਤਾ ਜਾਣਾ ਹੈ। ਸੰਨ 2013 ਵਿਚ ਉਤਰਾਖੰਡ ਵਿਚ ਹੜ੍ਹ ਆਏ ਸਨ ਤੇ ਉਸ ਕੁਦਰਤੀ ਆਫਤ ਤੋਂ ਬਾਅਦ ਪਹਿਲੀ ਵਾਰ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹੇਮਕੁੰਟ ਯਾਤਰਾ ਕੀਤੀ ਹੈ। ਇਹ ਯਾਤਰਾ 24 ਮਈ ਨੂੰ ਸ਼ੁਰੂ ਹੋਈ ਸੀ ਅਤੇ ਅਕਤੂਬਰ ਦੇ ਸ਼ੁਰੂ ਤੱਕ ਜਾਰੀ ਰਹੇਗੀ।
ਸ਼ਨੀਵਾਰ ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਅਤੇ ਉਤਰਾਖੰਡ ਘੱਟ ਗਿਣਤੀ ਕਮਿਸ਼ਨਰ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੁਰਦੁਆਰਾ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤੱਕ ਪ੍ਰਵਾਨ ਕੀਤੀ ਰੋਪਵੇਅ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ। ਇਸ ਸਬੰਧੀ ਟੈਂਡਰ ਜਾਰੀ ਹੋ ਗਏ ਹਨ ਅਤੇ ਕੰਮ ਕਰਨ ਵਾਲੀ ਕੰਪਨੀ ਦੀ ਵੀ ਚੋਣ ਗਈ ਹੈ। ਪਰ ਹੁਣ ਤੱਕ ਕੰਪਨੀ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ। ਲਗਭਗ 47 ਕਰੋੜ ਦੀ ਯੋਜਨਾ ਤਹਿਤ 6 ਮਹੀਨੇ ਰਸਤੇ ਉੱਤੇ ਰੋਪਵੇਅ ਬਣਾਇਆ ਜਾਵੇਗਾ।
ਫਿਰ ਸਰਗਰਮ ਹੋਈ ਸੁੱਖਾ ਕਾਹਲਵਾਂ ਦੀ ਗੈਂਗ, ਗੌਂਡਰ ਗਰੁੱਪ ਦੇ ਗੈਂਗਸਟਰ ਨੂੰ ਅਗਵਾ ਕਰਕੇ ਕੁੱਟਮਾਰ ਦੀ ਬਣਾਈ ਵੀਡੀਓ (ਵੀਡ
NEXT STORY