ਸਰਹਾਲੀ ਕਲਾਂ, (ਸੁਖਬੀਰ)- ਪਿੰਡ ਠੱਠੀਆਂ ਮਹੰਤਾਂ ਦੀ ਪਿੰਡ ਜੌੜਾ ਵਿਖੇ ਵਿਆਹੀ ਲੜਕੀ ਰਾਜਬੀਰ ਕੌਰ ਨੇ ਆਪਣੇ ਸਹੁਰੇ ਪਰਿਵਾਰ ਖਿਲਾਫ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਆਪਣੇ ਹਿੱਸੇ ਆਉਂਦੀ ਜਾਇਦਾਦ ਨਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪਤੀ ਦੀ ਇਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ ਦੋ ਲੜਕੀਆਂ ਹਨ ਪਰ ਜਦੋਂ ਉਸ ਨੇ ਆਪਣੇ ਪਤੀ ਦੀ ਜਾਇਦਾਦ ਦਾ ਹੱਕ ਮੰਗਿਆ ਤਾਂ ਸਹੁਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ।
ਪੀੜਤ ਲੜਕੀ ਹਰਜੀਤ ਕੌਰ ਨੇ ਪੱਟੀ ਦੇ ਡੀ. ਐੱਸ. ਪੀ. ਕੋਲ ਪੇਸ਼ ਹੋ ਕੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਹਿੱਸੇ ਆਉਂਦੀ ਜਾਇਦਾਦ ਮੈਨੂੰ ਦੁਆਈ ਜਾਵੇ ਤਾਂ ਕਿ ਮੈਂ ਆਪਣੀਆਂ ਦੋਹਾਂ ਲੜਕੀਆਂ ਦਾ ਪਾਲਣ ਪੋਸ਼ਣ ਕਰ ਸਕਾਂ। ਜਿਸ ਸਬੰਧੀ ਪੱਟੀ ਦੇ ਡੀ. ਐੱਸ. ਪੀ. ਪਿਆਰਾ ਸਿੰਘ ਨੇ ਪੀੜਤ ਔਰਤ ਦੀ ਦਾਸਤਾਨ ਸੁਣ ਕੇ ਇਨਸਾਫ ਦਾ ਭਰੋਸਾ ਦਿੰਦਿਆਂ ਬਿਆਨ ਕਲਮਬੰਦ ਕਰ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਸਮੱਸਿਆਵਾਂ 'ਚ ਘਿਰਿਆ ਸਿਵਲ ਹਸਪਤਾਲ, ਅਧਿਕਾਰੀ ਬੇਖਬਰ
NEXT STORY