ਭਾਮੀਆਂ ਕਲਾਂ, (ਜ.ਬ.)- ਚੌਕੀ ਮੂੰਡੀਆਂ ਕਲਾਂ ਦੇ ਇਲਾਕੇ 'ਚ ਇਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਾਬਾਲਗ ਲੜਕੀ ਨਾਲ ਹੋਈ ਛੇੜਛਾੜ ਤੋਂ ਬਾਅਦ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਲੜਕੀ ਦੇ ਪਿਤਾ ਨੂੰ ਮੁਹੱਲਾ ਨਿਵਾਸੀਆਂ ਦੇ ਨਾਲ ਦੇਰ ਰਾਤ ਚੌਕੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਾ ਪਿਆ, ਜਿਸ ਦੇ ਬਾਅਦ ਨੀਂਦ ਤੋਂ ਜਾਗੀ ਚੌਕੀ ਪੁਲਸ ਨੇ ਦੋਸ਼ੀ ਖਿਲਾਫ ਕਾਰਵਾਈ ਆਰੰਭ ਕੀਤੀ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15 ਸਾਲਾ ਨਾਬਾਲਗਾ ਦੇ ਪਿਤਾ ਤੇਜ ਨਾਰਾਇਣ ਗੁਪਤਾ ਵਾਸੀ ਰਾਮ ਨਗਰ, ਮੂੰਡੀਆਂ ਕਲਾਂ ਨੇ ਦੱਸਿਆ ਕਿ ਘਰੇਲੂ ਕਾਰਨਾਂ ਕਰਕੇ ਉਸ ਦੀ ਲੜਕੀ ਜੋ 9ਵੀਂ ਜਮਾਤ 'ਚ ਪੜ੍ਹਦੀ ਸੀ, ਮਾਨਸਿਕ ਤੌਰ 'ਤੇ ਬੀਮਾਰ ਹੋ ਗਈ, ਜੋ ਬੀਤੀ 22 ਸਤੰਬਰ ਦੀ ਸ਼ਾਮ 6 ਵਜੇ ਅਚਾਨਕ ਘਰ ਤੋਂ ਕਿਧਰੇ ਲਾਪਤਾ ਹੋ ਗਈ, ਜਿਸ ਦੀ ਉਸ ਨੇ ਕਾਫੀ ਤਲਾਸ਼ ਕੀਤੀ ਪਰ ਪੂਰੀ ਰਾਤ ਉਸ ਦੀ ਲੜਕੀ ਦਾ ਕੁਝ ਵੀ ਪਤਾ ਨਹੀਂ ਚੱਲਿਆ ਪਰ ਦੂਸਰੀ ਸਵੇਰ ਕਰੀਬ 6 ਵਜੇ ਉਸ ਦੀ ਲੜਕੀ ਵਾਪਸ ਘਰ ਪਰਤ ਆਈ।
ਕੁਝ ਦਿਨ ਬੀਤਣ ਦੇ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਲੜਕੀ ਨਾਲ ਕਿਸੇ ਵਿਅਕਤੀ ਨੇ ਅਸ਼ਲੀਲ ਛੇੜਛਾੜ ਕੀਤੀ ਹੈ। ਪਤਾ ਕਰਨ 'ਤੇ ਇਕ ਰਜਾਈਆਂ ਭਰਨ ਵਾਲੇ ਵਿਅਕਤੀ ਦਾ ਨਾਂ ਸਾਹਮਣੇ ਆਇਆ। ਰਾਮ ਨਾਰਾਇਣ ਗੁਪਤਾ ਨੇ ਦੱਸਿਆ ਕਿ ਜਦੋਂ ਉਸ ਨੇ 4-5 ਦਿਨ ਬਾਅਦ ਆਪਣੀ ਲੜਕੀ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦਿਨ ਉਹ ਰਜਾਈਆਂ ਭਰਨ ਵਾਲੇ ਗੁੱਡੂ (50) ਨਾਂ ਦੇ ਵਿਅਕਤੀ ਦੀ ਦੁਕਾਨ 'ਤੇ ਸੀ, ਜਦਕਿ ਉਹ ਆਪਣੀ ਲੜਕੀ ਦੀ ਤਲਾਸ਼ ਦੌਰਾਨ ਗੁੱਡੂ ਦੀ ਦੁਕਾਨ 'ਤੇ ਪਤਾ ਕਰਨ ਲਈ ਖੁਦ ਗਿਆ ਸੀ। ਇਸ ਦੌਰਾਨ ਗੁੱਡੂ ਨੇ ਉਸ ਦੀ ਲੜਕੀ ਦੇ ਉਥੇ ਹੋਣ ਤੋਂ ਇਨਕਾਰ ਕੀਤਾ ਸੀ।
ਜਦੋਂ ਉਹ ਪਤਾ ਚੱਲਣ 'ਤੇ ਰਾਮਨਗਰ ਮਾਰਕੀਟ ਦੇ ਅਹੁਦੇਦਾਰਾਂ ਕੋਲ ਪਹੁੰਚਿਆ ਤਾਂ ਉਨ੍ਹਾਂ 'ਚੋਂ ਇਕ ਯਾਦਵ ਨਾਂ ਦੇ ਵਿਅਕਤੀ ਨੇ ਗੁੱਡੂ ਦੇ ਫੋਨ 'ਤੇ ਕਾਲ ਕੀਤੀ ਤਾਂ ਗੁੱਡੂ ਨੇ ਫੋਨ ਰਿਸੀਵ ਕਰਦੇ ਹੋਏ ਕਿਹਾ ਕਿ ਉਹ ਇਸ ਘਟਨਾਚੱਕਰ ਤੋਂ ਦੁਖੀ ਹੋ ਕੇ ਨੀਲੋਂ ਨਹਿਰ 'ਚ ਛਾਲ ਮਾਰ ਕੇ ਕਥਿਤ ਰੂਪ 'ਚ ਆਤਮ-ਹੱਤਿਆ ਕਰ ਰਿਹਾ ਹੈ, ਜਿਸ ਦੇ ਬਾਅਦ ਉਹ ਡਰ ਗਿਆ ਅਤੇ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਨਹੀਂ ਦਿੱਤੀ ਪਰ ਜਦੋਂ ਉਸ ਨੇ ਬੀਤੇ ਦਿਨੀਂ 4 ਅਕਤੂਬਰ ਨੂੰ ਗੁੱਡੂ ਨੂੰ ਇਲਾਕੇ 'ਚ ਘੁੰਮਦੇ ਹੋਏ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਤੇ ਉਹ ਤੁਰੰਤ ਪੁਲਸ ਦੇ ਕੋਲ ਸ਼ਿਕਾਇਤ ਦੇਣ ਲਈ ਪਹੁੰਚਿਆ। ਜਦਕਿ ਪੁਲਸ ਵੱਲੋਂ ਕੋਈ ਵੀ ਸੁਣਵਾਈ ਨਾ ਕਰਨ 'ਤੇ ਉਸ ਨੇ ਮੁਹੱਲੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਦੇ ਬਾਅਦ ਮੁਹੱਲਾ ਨਿਵਾਸੀਆਂ ਦੇ ਨਾਲ ਉਸ ਨੇ ਚੌਕੀ ਦੇ ਬਾਹਰ ਧਰਨਾ ਲਗਾ ਦਿੱਤਾ।
2 ਭਰਾਵਾਂ 'ਤੇ ਕਾਤਲਾਨਾ ਹਮਲਾ ਕਰਨ ਵਾਲੇ 7 ਦੋਸ਼ੀ ਰਿਮਾਂਡ 'ਤੇ
NEXT STORY