ਨਥਾਣਾ, (ਬੱਜੋਆਣੀਆਂ)- ਨਥਾਣਾ ਨਗਰ ਦੇ ਵਾਸੀਆਂ ਨੂੰ ਪਿਛਲੇ ਇਕ ਹਫਤੇ ਤੋਂ ਜਲ ਘਰ ਰਾਹੀਂ ਸਪਲਾਈ ਹੋਣ ਵਾਲਾ ਪਾਣੀ ਘਰਾਂ ’ਚ ਨਾ ਪਹੁੰਚਣ ਕਰ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦਰਜਨਾਂ ਨਗਰ ਵਾਸੀਆਂ, ਜਿਨ੍ਹਾਂ ਵਿਚ ਅੌਰਤਾਂ ਵੀ ਸ਼ਾਮਲ ਸਨ ਨੇ ਆਪਣੇ ਹੱਥਾਂ ’ਚ ਪਾਣੀ ਵਾਲੇ ਖਾਲੀ ਭਾਂਡੇ ਅਤੇ ਹੋਰ ਬਰਤਨ ਫਡ਼ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਪਾਣੀ ਦੀ ਸਪਲਾਈ ਬਹਾਲ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਕੂਕਾ ਸਿੰਘ, ਬਲਕਰਨ ਸਿੰਘ, ਕਾਲਾ ਸਿੰਘ, ਮੇਜਰ ਸਿੰਘ, ਬਸੰਤੀ ਕੌਰ, ਨਿਰਮਲ, ਬੂਟਾ ਸਿੰਘ, ਸਰਵਨ ਸਿੰਘ, ਮੈਂਗਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਜਲ ਘਰ ’ਚ ਲੱਗੀ ਬਿਜਲੀ ਦੀ ਮੋਟਰ ਸਡ਼ੀ ਨੂੰ ਇਕ ਹਫਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਉਹ ਕਈ ਵਾਰ ਨਗਰ ਦੇ ਨੁਮਾਇੰਦਿਆਂ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਅਜੇ ਤੱਕ ਕਿਸੇ ਜ਼ਿੰਮੇਵਾਰ ਅਧਿਕਾਰੀ ਨੇ ਮੋਟਰ ਠੀਕ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਦੇ ਘਰਾਂ ’ਚ ਮੋਟਰਾਂ ਦਾ ਪ੍ਰਬੰਧ ਨਾ ਹੋਣ ਕਰ ਕੇ ਉਨ੍ਹਾਂ ਨੂੰ ਦੂਰ ਥਾਵਾਂ ਤੋਂ ਪੀਣ ਦਾ ਪਾਣੀ ਲੈ ਕੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਨਾਂ ਹੋਰ ਦੇਰੀ ਕੀਤੇ ਮੋਟਰ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।
ਹਵਾਈ ਅੱਡਿਆਂ ’ਤੇ ਪ੍ਰਵਾਸੀਆਂ ਦੀ ਖੱਜਲ-ਖੁਆਰੀ ਰੋਕਣ ਲਈ ਯਤਨ ਕਰਾਂਗੇ : ਅੌਜਲਾ
NEXT STORY