ਮਲੋਟ (ਸ਼ਾਮ ਜੁਨੇਜਾ)- ਮਲੋਟ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਲੋਟ ਦੇ ਪਿੰਡ ਬੁਰਜ ਸਿੱਧਵਾਂ ਵਿਖੇ ਲੁਟੇਰਿਆਂ ਨੇ ਤੜਕਸਾਰ ਘਰ ਵਿਚ ਦਾਖ਼ਲ ਹੋ ਕੇ ਇਕ ਆਰ. ਐੱਮ. ਪੀ. ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਡਾਕਟਰ ਦੇ ਨਜ਼ਦੀਕੀ ਰਿਸ਼ਤੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦਾ ਸਾਲਾ ਅਤੇ ਆਰ. ਐੱਮ. ਪੀ. ਦੀ ਪ੍ਰੈਕਟਿਸ ਕਰਦਾ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਘਰ ਵਿਚ ਸੁੱਤੇ ਪਏ ਸਨ। ਕਰੀਬ ਤਿੰਨ ਲੁਟੇਰੇ ਘਰ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਘਰ ਵਿਚ ਦਾਖ਼ਲ ਹੋਏ। ਲੁਟੇਰਿਆਂ ਦੇ ਮੂੰਹ ਬੰਨ੍ਹੇ ਹੋਏ ਸਨ।
ਇਹ ਵੀ ਪੜ੍ਹੋ- ਬਨੂੜ ਵਿਖੇ ਮਨੀਪੁਰ ਤੋਂ ਪੜ੍ਹਨ ਆਏ ਵਿਦਿਆਰਥੀ ਨੇ ਦੇਰ ਰਾਤ ਚੁੱਕਿਆ ਖ਼ੌਫ਼ਨਾਕ ਕਦਮ
ਸੁਖਵਿੰਦਰ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਲੁਟੇਰਿਆਂ ਵੱਲੋਂ ਉਨ੍ਹਾਂ ਤੋਂ 5 ਲੱਖ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਕਿਹਾ ਕਿ ਘਰ ਵਿਚ ਇੰਨੇ ਪੈਸੇ ਨਹੀਂ ਹਨ। ਉਨ੍ਹਾਂ ਸੁਖਵਿੰਦਰ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ 'ਤੇ ਉਨ੍ਹਾਂ ਮਿੰਨਤਾ ਕੀਤੀਆਂ ਕਿ ਸਵੇਰੇ ਬੈਂਕ ਵਿਚੋਂ ਕਢਾ ਕਿ ਤੁਹਾਨੂੰ ਪੈਸੇ ਦੇ ਦਵਾਂਗੇ ਪਰ ਲੁਟੇਰਿਆਂ ਨੇ ਰਾਡਾਂ ਨਾਲ ਹਮਲੇ ਕਰਕੇ ਸੁਖਵਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਲੁਟੇਰੇ ਜਾਂਦੇ ਸਮੇਂ ਘਰ ਅੰਦਰ ਪਿਆ 30 ਹਜ਼ਾਰ ਰੁਪਇਆ ਲੈ ਗਏ। ਰੁਪਿੰਦਰ ਕੌਰ ਵੱਲੋਂ ਰੌਲਾ ਪਾਉਣ 'ਤੇ ਉਨ੍ਹਾਂ ਦੇ ਗੁਆਂਢੀ ਪੁੱਜ ਗਏ ਪਰ ਉਸ ਸਮੇਂ ਤੱਕ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਸੁਖਦੇਵ ਸਿੰਘ ਢਿੱਲੋਂ ਪੁਲਸ ਸਮੇਤ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪੰਜਾਬ ਪੁਲਸ ਤੇ BSF ਨੇ ਪਾਕਿ ਸਮੱਗਲਰਾਂ ਦਾ ਤੋੜਿਆ ਲੱਕ, ਹਫ਼ਤੇ 'ਚ ਤੀਜੀ ਵਾਰ ਕਰੋੜਾਂ ਦੀ ਹੈਰੋਇਨ ਬਰਾਮਦ
NEXT STORY