ਭਿੱਖੀਵਿੰਡ/ਖਾਲਡ਼ਾ, (ਭਾਟੀਆ, ਰਾਜੀਵ, ਅਮਨ, ਸੁਖਚੈਨ)- ਅੱਜ ਕਸਬਾ ਭਿੱਖੀਵਿੰਡ ਦੇ ਗੁਰੂ ਨਾਨਕ ਦੇਵ ਡੀ. ਏ. ਵੀ. ਪਬਲਿਕ ਸਕੂਲ ’ਚ 30-40 ਮੁੰਡਿਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਵਾਈ ਫਾਇਰ ਕਰਨ ’ਤੇ ਇਕ ਵਿਦਿਆਰਥੀ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦਿਆਰਥੀ ਤਨਵੀਰ ਸਿੰਘ ਪੁੱਤਰ ਹਰਚੰਦ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਦੋ ਵਿਦਿਆਰਥੀ ਜਸਕੀਰਤ ਸਿੰਘ ਅਤੇ ਜਗਮੋਹਨ ਸਿੰਘ ਦਾ ਮਾਮੂਲੀ ਝਗਡ਼ਾ ਹੋਇਆ ਸੀ। ਮੈਂ ਉਨ੍ਹਾਂ ਨੂੰ ਛੁਡਵਾ ਦਿੱਤਾ। ਫਿਰ ਅੱਜ ਦੁਪਹਿਰੇ ਜਗਮੋਹਨ ਸਿੰਘ ਨੇ ਮੇਰੀ ਕਲਾਸ ’ਚ ਆ ਕੇ ਮੇਰੇ ਚਪੇਡ਼ਾਂ ਮਾਰੀਆਂ ਅਤੇ ਧਮਕੀਆਂ ਦਿੱਤੀਆਂ ਕਿ ਤੈਨੂੰ ਦੇਖ ਲਵਾਂਗੇ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੂੰ ਪਤਾ ਲੱਗਾ ਕਿ ਦੋ ਵਿਦਿਆਰਥੀ ਸਕੂਲ ਵਿਖੇ ਲਡ਼ੇ ਹਨ, ਉਨ੍ਹਾਂ ਜਗਮੋਹਨ ਸਿੰਘ ਦੇ ਪਿਤਾ ਜਲੰਦਰ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਤੁਸੀਂ ਸਕੂਲ ਆਉ ਤੁਹਾਡੇ ਲਡ਼ਕੇ ਦਾ ਕਿਸੇ ਵਿਦਿਆਰਥੀ ਨਾਲ ਝਗਡ਼ਾ ਹੋਇਆ ਹੈ। ਇਸੇ ਤਰ੍ਹਾਂ ਤਨਵੀਰ ਸਿੰਘ ਦੇ ਘਰ ਵੀ ਫੋਨ ਕਰ ਕੇ ਸਾਰੀ ਵਿੱਥਿਆ ਦੱਸੀ ਅਤੇ ਉਸ ਨੂੰ ਸਕੂਲ ਤੋਂ ਲੈ ਜਾਣ ਲਈ ਕਿਹਾ। ਸਕੂਲ ਅਧਿਆਪਕਾਂ ਨੇ ਦੱਸਿਆ ਕਿ ਜਦੋਂ ਜਗਮੋਹਨ ਦੇ ਪਿਤਾ ਜਲੰਦਰ ਸਿੰਂਘ ਆਏ ਤਾਂ ਉਨ੍ਹਾਂ ਨੂੰ ਅਸੀਂ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਲੈ ਜਾਉ ਅਤੇ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਚਲੇ ਗਏ। ਉਸ ਤੋਂ ਬਾਅਦ ਸਕੂਲ ਨੂੰ ਛੁੱਟੀ ਹੋਣ ਤੋਂ ਬਾਅਦ ਫਿਰ ਜਗਮੋਹਨ ਸਿੰਘ ਆਪਣੇ 30-40 ਮੁੰਡਿਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਸਕੂਲ ਗੇਟ ’ਤੇ ਆਇਆ ਅਤੇ ਉਸ ਨੇ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ ਅਤੇ ਆਪਣੇ ਦੇਸੀ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤੇ, ਜਿਸ ’ਤੇ ਵਿਦਿਆਰਥੀ ਸੈਮਨ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਾਡ਼ੀ ਉਦੋਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜੋ ਕਿ ਇਕ ਪ੍ਰਾਈਵੇਟ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਫਿਰ ਸਕੂਲ ਦੇ ਸਕਿਓਰਿਟੀ ਗਾਰਡ ਗੁਰਸੇਵਕ ਸਿੰਘ ਨੇ ਜਵਾਬ ’ਚ ਆਪਣੀ ਦੋਨਾਲੀ ਨਾਲ ਇਕ ਹਵਾਈ ਫਾਇਰ ਕੀਤਾ ਅਤੇ ਇਕ ਵੱਡੇ ਹਾਦਸੇ ਨੂੰ ਹੋਣ ਤੋਂ ਟਾਲਿਆ।
ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਜਦੋਂ ਆਪਣੇ-ਆਪਣੇ ਬੱਚਿਆਂ ਨੂੰ ਲੈਣ ਵਾਸਤੇ ਸਕੂਲ ਆਏ ਤੇ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਚੱਲਣ ’ਤੇ ਉਹ ਵੀ ਸਕੂਲ ਅਧਿਆਪਕਾਂ ’ਤੇ ਕਾਫੀ ਗੁੱਸਾ ਜਤਾ ਰਹੇ ਸਨ। ਘਟਨਾ ਸਥਾਨ ’ਤੇ ਪੁੱਜੇ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੀ. ਆਈ. ਏ. ਸਟਾਫ ਮਾਨਸਾ ਦੇ ਇੰਚਾਰਜ ਸਮੇਤ 6 ’ਤੇ ਮੁਕੱਦਮਾ ਦਰਜ
NEXT STORY