ਜਲੰਧਰ (ਵਿਸ਼ੇਸ਼) - ਪੰਜਾਬ ਦੇ ਭਾਜਪਾ ਆਗੂਆਂ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੇਂਦਰ ਸਰਕਾਰ ਨੇ ਕਰੀਬ 40 ਭਾਜਪਾ ਨੇਤਾਵਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਹੈ। ਕੁਝ ਦੀ ਸੁਰੱਖਿਆ ਵਾਪਸ ਲੈ ਲਈ ਹੈ।
ਸੂਤਰਾਂ ਅਨੁਸਾਰ ਪੰਜਾਬ ਭਾਜਪਾ ਦੇ 40 ਦੇ ਕਰੀਬ ਆਗੂਆਂ ਦੀ ਸੁਰੱਖਿਆ ‘ਵਾਈ’ ਤੋਂ ਘਟਾ ਕੇ ‘ਐਕਸ’ ਕਰ ਦਿੱਤੀ ਗਈ ਹੈ। ਉਪਰੋਕਤ ਤਬਦੀਲੀ ਕੇਂਦਰੀ ਗ੍ਰਹਿ ਮੰਤਰਾਲਾ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਸ ਸੂਚੀ ’ਚ ਕਿਹੜੇ-ਕਿਹੜੇ ਨੇਤਾ ਸ਼ਾਮਲ ਹਨ, ਇਸ ਬਾਰੇ ਸ਼ਨੀਵਾਰ ਰਾਤ ਦੇਰ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਭਾਜਪਾ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਸੁਰੱਖਿਆ ਦਿੱਤੀ ਸੀ। ਹੁਣ ਇਕ ਸਾਲ ਬਾਅਦ ਕੇਂਦਰ ਸਰਕਾਰ ਨੇ ਮੁੜ ਅਜਿਹੇ ਆਗੂਆਂ ਦੀ ਸੁਰੱਖਿਆ ਘਟਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ
ਸੁਰੱਖਿਆ ’ਚ ਕਟੌਤੀ ਤੋਂ ਖੁਸ਼ ਹਨ ਟਕਸਾਲੀ ਭਾਜਪਾਈ
ਜਲੰਧਰ (ਅਨਿਲ ਪਾਹਵਾ) - ਪੰਜਾਬ ਦੇ ਕਈ ਭਾਜਪਾ ਨੇਤਾਵਾਂ ਦੀ ਸੁਰੱਖਿਆ ’ਚ ਕਟੌਤੀ ਦੀ ਖਬਰ ਸ਼ਨੀਵਾਰ ਚਰਚਾ ’ਚ ਰਹੀ। ਇਸ ਕਟੌਤੀ ਪਿੱਛੋਂ ਭਾਜਪਾ ਵਿੱਚ ਜੇ ਕੋਈ ਸਭ ਤੋਂ ਵੱਧ ਖੁਸ਼ ਹੈ ਤਾਂ ਉਹ ਟਕਸਾਲੀ ਆਗੂ ਹੀ ਹਨ।
ਇਹ ਆਗੂ ਇਸ ਗੱਲੋਂ ਖੁਸ਼ ਹਨ ਕਿ ਪਾਰਟੀ ਵਿੱਚ ਬਿਨਾਂ ਕਾਰਨ ਵੀ.ਆਈ.ਪੀ. ਸੁਰੱਖਿਆ ਘੇਰੇ ਦਾ ਆਨੰਦ ਮਾਣ ਰਹੇ ਆਗੂਆਂ ਦੇ ‘ਅੱਛੇ ਦਿਨ’ ਚਲੇ ਗਏ ਹਨ। ਕਾਰਨ ਇਹ ਹੈ ਕਿ ਭਾਜਪਾ ਵਿੱਚ ਸਾਲਾਂ ਤੋਂ ਕੰਮ ਕਰ ਰਹੇ ਆਗੂਆਂ ਨੂੰ ਨਜ਼ਰਅੰਦਾਜ਼ ਕਰ ਕੇ ਪਾਰਟੀ ਨੇ ਬਾਹਰੋਂ ਆਏ ਲੋਕਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।
ਇਹ ਵੀ ਪੜ੍ਹੋ : P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ
ਬਿਨਾਂ ਕਿਸੇ ਠੋਸ ਕਾਰਨ ਤੋਂ ਭਾਜਪਾ ਨੇ ਇਨ੍ਹਾਂ ‘ਦਰਾਮਦ ਸ਼ੁਦਾ ’ ਨੇਤਾਵਾਂ' ਨੂੰ ਪਾਰਟੀ ’ਚ ਸ਼ਾਮਲ ਹੋਣ ’ਤੇ ‘ਵਾਈ’ ਪੱਧਰ ਦੀ ਸੁਰੱਖਿਆ ਦੇ ਕੇ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਸੀ । ਨਾਲ ਹੀ ‘ ਟੌਹਰ ਟੱਪਾ’ ਵੀ ਵਧਾ ਦਿੱਤਾ ਸੀ। ਇਸ ਕਾਰਨ ਪਾਰਟੀ ਦੇ ਰਵਾਇਤੀ ਆਗੂ ਨਿਰਾਸ਼ ਸਨ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਹੁਟੀ ਤੇ ਦੋਸਤ ਨਾਲ ਰਲ਼ ਕੇ ਵੱਡੇ ਭਰਾ ਨੇ ਮਾਰੀ ਠੱਗੀ, 1.10 ਕਰੋੜ ਦੇ ਥੱਲੇ ਲੱਗਾ ਛੋਟਾ ਵੀਰ
NEXT STORY