ਸੁਲਤਾਨਪੁਰ ਲੋਧੀ (ਸੋਢੀ ) ਥਾਨਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਥਾਨਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ਕੀਤੇ ਹਨ ਤੇ ਇਕ ਗੱਡੀ ਟਾਟਾ ਸੂਮੋ ਵੀ ਜ਼ਬਤ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਸ਼੍ਰੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸ਼੍ਰੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਕਾਊਟਰ ਇੰਟੈਲੀਜੈਸ ਵਲੋਂ ਪੁਲਸ ਨਾਲ ਕੀਤੇ ਸਾਂਝੇ ਓਪਰੇਸ਼ਨ ਤਹਿਤ ਪਿੰਡ ਸ਼ੇਰ ਪੁਰ ਦੋਨਾਂ, ਤਲਵੰਡੀ ਮਾਧੋ ਸਾਈਡ ਵਲੋਂ ਗੱਡੀ ਟਾਟਾ ਸੂਮੋ 'ਚ ਆ ਰਹੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨੂਰਪੁਰ ਹਕੀਮਾਂ ਥਾਣਾ ਧਰਮਕੋਟ, ਜਿਲ੍ਹਾ ਮੋਗਾ ਅਤੇ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਮੁਖਤਿਆਰ ਸਿੰਘ ਵਾਸੀ ਮਹਿਤਪੁਰ, ਜਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਅੱਧਾ-ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਦੋਹਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਗੱਡੀ ਨੰਬਰ ਪੀ.ਬੀ. 29 ਪੀ 8895 ਜ਼ਬਤ ਕਰ ਲਈ ਗਈ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਇਕ ਕਿਲੋਗਰਾਮ ਹੈਰੋਇਨ ਦਿੱਲੀ ਤੋਂ ਲਿਆ ਕੇ ਇਸ ਇਲਾਕੇ 'ਚ ਵੇਚਣ ਆਏ ਸਨ । ਉਨ੍ਹਾਂ ਦੱਸਿਆ ਕਿ ਇਹ ਜੋ ਸਾਰਾ ਕਾਰੋਬਾਰ ਵਿਕਟਰ ਅਡਮਾਏ ਡਵੀਲ ਵਾਸੀ ਅਬੂਜਾ ਨਾਈਜੀਰੀਆ, ਹਾਲ ਵਾਸੀ ਦਿੱਲੀ ਜੋ ਮਾਡਰਨ ਜੇਲ੍ਹ ਕਪੂਰਥਲਾ 'ਚ ਬੰਦ ਹੈ ਦਾ ਹੈ ਤੇ ਜੋ ਜੇਲ ਅੰਦਰ ਬੈਠਾ ਹੀ ਚੋਰੀ ਛਿਪੇ ਲੁਕੋ ਕੇ ਰੱਖੇ ਮੋਬਾਇਲ ਨਾਲ ਨਸ਼ਾ ਤਸਕਰੀ ਦਾ ਧੰਦਾ ਚੱਲਾ ਰਿਹਾ ਹੈ । ਗ੍ਰਿਫਤਾਰ ਕੀਤੇ ਗਏ ਦੋਹਾਂ ਨਸ਼ਾ ਤਸਕਰਾਂ ਖਿਲਾਫ ਥਾਨਾ ਸੁਲਤਾਨਪੁਰ ਲੋਧੀ ਵਿਖੇ ਧਾਰਾ 21/29-61-85 ਐੱਨ. ਡੀ .ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ । ਥਾਨਾ ਮੁਖੀ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਗਿਆ ਹੈ ਜਿਨ੍ਹਾਂ ਤੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਤੇ ਇਸ ਨਸ਼ਾ ਤਸਕਰ ਗਿਰੋਹ ਨਾਲ ਜੁੜੇ ਹੋਰਨਾਂ ਤਸਕਰਾਂ ਬਾਰੇ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ।
ਦੂਸ਼ਿਤ ਪਾਣੀ ਕਾਰਨ ਹਰ ਸਾਲ ਹੁੰਦੀਆਂ 8 ਲੱਖ ਤੋਂ ਵਧੇਰੇ ਮੌਤਾਂ ਦਾ ਜ਼ਿੰਮੇਵਾਰ ਕੌਣ ?
NEXT STORY