ਅਟਾਰੀ (ਸਤਬੀਰ) : ਸਰਹੱਦੀ ਪਿੰਡ ਰਾਜਤਾਲ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਅਲਟੋ ਗੱਡੀ ਨੰਬਰ ਜੇ. ਐਂਡ. ਕੇ. 06 ਏ 9515 ਲਾਵਾਰਿਸ ਛੱਡ ਕੇ ਪਾਕਿਸਤਾਨ ਗਏ ਵਿਅਕਤੀ ਨੂੰ ਵਾਪਸ ਭਾਰਤ ਲਿਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਉਹ ਹੀ ਵਿਅਕਤੀ ਹੈ ਜੋ 23 ਮਾਰਚ ਨੂੰ ਮੱਥਾ ਟੇਕਣ ਦੀ ਆੜ 'ਚ ਆਪਣੀ ਆਲਟੋ ਗੱਡੀ ਰੰਗ ਸਿਲਵਰ ਜਿਸ ’ਤੇ ਲਾਲ ਅੱਖਰਾਂ ਵਿਚ ‘ਪ੍ਰੈਸ’ ਸ਼ਬਦ ਲਿਖਿਆ ਹੋਇਆ ਹੈ ਪਿੰਡ ਰਾਜਤਾਲ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਛੱਡ ਗਿਆ ਸੀ।
ਇਹ ਵੀ ਪੜ੍ਹੋ : ਕਾਲ ਬਣ ਕੇ ਆਇਆ ਬੇਕਾਬੂ ਟਰਾਲਾ, ਗੰਨੇ ਦਾ ਰਸ ਪੀ ਰਹੇ ਵਿਅਕਤੀ ਨੂੰ ਕੁਚਲਿਆ
ਇਸ ਦੀ ਜਦੋਂ ਸੂਚਨਾ ਬੀ. ਐੱਸ. ਐੱਫ. ਤੇ ਪੁਲਸ ਪੁਲਸ ਨੂੰ ਮਿਲੀ ਸੀ ਤਾਂ ਗੱਡੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਕੋਈ ਕਾਗਜ਼ ਪੱਤਰ ਹੱਥ ਨਹੀਂ ਲੱਗਾ, ਉਸ ਗੱਡੀ ਦਾ ਜੰਮੂ ਪੁਲਸ ਵੱਲੋਂ ਚਲਾਨ ਹੋਇਆ ਪੇਪਰ ਮਿਲਆ ਸੀ। ਸ਼ੁੱਕਰਵਾਰ ਸ਼ਾਮ ਬੀ. ਐੱਸ. ਐੱਫ. ਤੇ ਭਾਰਤੀ ਖੁਫੀਆ ਏਜੰਸੀਆਂ ਨੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰ ਕੇ ਵਾਪਸ ਭਾਰਤ ਲੈ ਆਉਂਦਾ ਹੈ।
ਜਲੰਧਰ ਜ਼ਿਮਨੀ ਚੋਣ ਦਾ ਭਖੇਗਾ ਅਖਾੜਾ, 10 ਤਾਰੀਖ ਨੂੰ ਕਰਤਾਰਪੁਰ 'ਚ ਰੈਲੀ ਕਰਨਗੇ CM ਮਾਨ
NEXT STORY