ਫਗਵਾੜਾ,(ਹਰਜੋਤ)- ਕੱਲ ਇਥੋਂ ਦੇ ਸਿਟੀ ਥਾਣੇ ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ, ਉਨ੍ਹਾਂ ਦਾ ਗੰਨਮੈਂਨ, ਡਰਾਇਵਰ, ਏ. ਐੱਸ. ਆਈ., ਇਕ ਕਾਂਸਟੇਬਲ, ਇਕ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸਨਅਤਕਾਰ, ਪਿੰਡ ਭੁੱਲਾਰਾਈ ਦਾ ਵਿਅਕਤੀ ਤੇ ਨਿਊ ਪਟੇਲ ਨਗਰ ਦਾ ਵਿਅਕਤੀ ‘ਕੋਰੋਨਾ ਪਾਜ਼ੇਟਿਵ’ ਆ ਗਏ ਸਨ ਤੇ ਕੋਰੋਨਾ ਦੇ 7 ਕੇਸ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਜਿਥੇ ਸ਼ਹਿਰ ਦੇ ਥਾਣਾ ਸਿਟੀ ਨੂੰ ਬੰਦ ਕਰ ਕੇ ਪੁਲਸ ਮੁਲਾਜ਼ਮਾਂ ਨੂੰ ਕੋਆਰੰਟਾਈਨ ਕਰ ਦਿੱਤਾ ਗਿਆ ਸੀ। ਸਨਅਤਕਾਰ ਦੀ ਫੈਕਟਰੀ ਦੇ ਮੁਲਾਜ਼ਮਾਂ ਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਸੀ ਤੇ ਬਾਕੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਕਾਂਤਵਾਸ ਕੀਤਾ ਸੀ। ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ‘ਕੋਰੋਨਾ ਪਾਜ਼ੇਟਿਵ’ ਆਏ ਐੱਸ. ਐੱਚ. ਓ. ਅਤੇ ਬਾਕੀ ਪੁਲਸ ਮੁਲਾਜ਼ਮਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਪੁਲਸ ਮੁਲਾਜ਼ਮਾਂ ਦੇ 40 ਸੈਂਪਲ ਲਏ ਹਨ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੱਲ ਤੋਂ ਇਨਾਂ ਦੇ ਸੰਪਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ ਨਾਲ ਸਬੰਧਿਤ 40 ਮੈਂਬਰਾਂ ਸਮੇਤ ਕਰੀਬ 55 ਮੈਂਬਰਾਂ ਦੇ ਸੈਂਪਲ ਲੈ ਕੇ ਲੈਬੋਰਟਰੀ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ 19 ਜੂਨ ਤੱਕ ਦੀਆਂ 46 ਰਿਪੋਰਟਾਂ ਜੋ ਭੇਜੀਆ ਸੀ। ਉਨ੍ਹਾਂ ਸਾਰੀਆਂ ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ ਹਨ। ਥਾਣਾ ਸਿਟੀ ਦੇ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਥਾਣੇ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਹੈ। ਫ਼ਿਲਹਾਲ ਰਿਪੋਰਟਾਂ ਆਉਣ ਤੱਕ ਸਾਰੇ ਮੁਲਾਜ਼ਮ ਕੋਆਰੰਟਾਈਨ ਕੀਤੇ ਹੋਏ ਹਨ।
ਅੱਜ 350 ਦੀ ਰਿਪੋਰਟ ਆਈ ਨੈਗੇਟਿਵ : ਡਾ. ਭਗਤ
ਕਪੂਰਥਲਾ, (ਮਹਾਜਨ)-ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲੇ ’ਚ 53 ਕੋਰੋਨਾ ਪਾਜ਼ੇਟਿਵ ਕੇਸ ਹਨ ਤੇ 18 ਕੋਰੋਨਾ ਪਾਜ਼ੇਟਿਵ ਕੇਸ ਕਪੂਰਥਲਾ ਨਾਲ ਸਬੰਧਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਹਨ ਤੇ 7 ਕੋਰੋਨਾ ਪਾਜ਼ੇਟਿਵ ਕੇਸ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ 18 ਐਕਟਿਵ ਕੇਸ ਹਨ ਤੇ 4 ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਮੁਹੱਲਾ ਪ੍ਰੀਤ ਨਗਰ ਖੇਤਰ ’ਚ ਆਏ ਕੋਰੋਨਾ ਪਾਜ਼ੇਟਿਵ ਦੇ ਸੰਪਰਕ ’ਚ ਆਉਣ ਵਾਲੇ 25 ਦੇ ਕਰੀਬ ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ ਤੇ 20 ਪੁਲਸ ਮੁਲਾਜ਼ਮਾਂ ਦੀ ਵੀ ਸੈਂਪਲਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਸ਼ਹਿਰ ਦੇ ਮਨਸੂਰਵਾਲ ਦੋਨਾ, ਸ਼ੇਖੂਪੁਰ ਤੇ ਪੁੱਡਾ ’ਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਸਰਵੇ ਕੀਤਾ ਤੇ ਪੁੱਡਾ ’ਚ ਰਹਿੰਦੇ ਪ੍ਰਵਾਸੀ ਮਜਦੂਰਾਂ ਦੀ ਸੈਂਪਲਿੰਗ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲਾ ਕਪੂਰਥਲਾ ਲਈ ਬਡ਼ੀ ਰਾਹਤ ਦੀ ਖਬਰ ਹੈ ਕਿ ਜਿਹਡ਼ੇ ਅੱਜ 350 ਦੇ ਕਰੀਬ ਕੇਸਾਂ ਦੀ ਰਿਪੋਰਟ ਆਈ ਹੈ, ਉਹ ਸਾਰੀ ਨੈਗੇਟਿਵ ਆਏ ਹਨ।
ਸਵੈ-ਇੱਛਾ ਨਾਲ ਗ੍ਰਿਫਤਾਰੀ ਦੇਣ ਵਾਲੇ ਸਾਰੇ ਦੁਕਾਨਦਾਰਾਂ ਦਾ ਹੋਵੇਗਾ ਕੋਰੋਨਾ ਟੈਸਟ
NEXT STORY