ਲੁਧਿਆਣਾ (ਨਰਿੰਦਰ,ਹਿਤੇਸ਼) — ਲੁਧਿਆਣਾ 'ਚ ਬਾਜਵਾ ਨਗਰ ਗਲੀ ਨੰਬਰ 5 'ਚ ਸਤਿਅਮ ਗਾਰਮੇਂਟਸ ਫੈਕਟਰੀ 'ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਕਤ ਫੈਕਟਰੀ ਤਿੰਨ ਮੰਜ਼ਲਾਂ ਹੈ ਤੇ ਉਸ ਦੀ ਦੂਜੀ ਤੇ ਤੀਜੀ ਮੰਜ਼ਲ 'ਤੇ ਅੱਗ ਲੱਗੀ ਹੈ, ਜਿਸ ਕਾਰਨ ਆਲੇ ਦੁਆਲੇ ਦੀਆਂ ਫੈਕਟਰੀਆਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ 'ਤੇ ਮੌਜੂਦ ਹਨ। ਫਿਲਹਾਲ ਅੱਗ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਚੰਡੀਗੜ੍ਹ : ਸਰਕਾਰੀ ਸਕੂਲ 'ਚ ਫਟਿਆ ਪ੍ਰੈਸ਼ਰ ਕੁੱਕਰ, ਮਚਿਆ ਹੜਕੰਪ (ਤਸਵੀਰਾਂ)
NEXT STORY