ਮੋਗਾ, (ਅਜ਼ਾਦ)- ਅਣਪਛਾਤੇ ਚੋਰਾਂ ਨੇ ਪਿਛਲੇ ਇਕ ਹਫਤੇ ਅੰਦਰ ਕਈ ਦੁਕਾਨਾਂ ਦੇ ਸ਼ਟਰ ਭੰਨ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਬੇਸ਼ੱਕ ਪੁਲਸ ਚੋਰਾਂ ਦੀ ਤਲਾਸ਼ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਚੋਰ ਪੁਲਸ ਦੀ ਪਕੜ 'ਚ ਨਹੀਂ ਆ ਰਹੇ। ਬੀਤੀ ਰਾਤ ਵੀ ਚੋਰਾਂ ਵੱਲੋਂ ਥਾਣਾ ਸਿਟੀ ਮੋਗਾ ਨਾਲ ਲਗਦੀ ਰੈੱਡ ਕਰਾਸ ਮਾਰਕੀਟ 'ਚ ਸਥਿਤ ਕਟਾਰੀਆ ਮੈਡੀਕਲ ਸਟੋਰ ਦਾ ਸ਼ਟਰ ਭੰਨ ਕੇ ਕਰੀਬ 9 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਇਸ ਸਬੰਧ 'ਚ ਦੁਕਾਨ ਮਾਲਕ ਅਰੁਣ ਕਟਾਰੀਆ ਦੀ ਪਤਨੀ ਲਵਲੀ ਕਟਾਰੀਆ ਨੇ ਪੁਲਸ ਨੂੰ ਸ਼ਿਕਾਇਤ-ਪੱਤਰ ਦਿੱਤਾ। ਲਵਲੀ ਨੇ ਦੱਸਿਆ ਕਿ ਚੋਰੀ ਦਾ ਪਤਾ ਲੱਗਣ 'ਤੇ ਉਹ ਤੁਰੰਤ ਕੁੱਝ ਲੋਕਾਂ ਦੇ ਨਾਲ ਲੈ ਕੇ ਦੁਕਾਨ 'ਤੇ ਪੁੱਜੇ। ਦੇਖਿਆ ਕਿ ਅਣਪਛਾਤੇ ਚੋਰ ਸ਼ਟਰ ਭੰਨ ਕੇ ਦੁਕਾਨ ਅੰਦਰ ਦਾਖਲ ਹੋਏ। ਦਰਾਜ਼ ਪਈ 'ਚ ਨਕਦੀ ਚੋਰੀ ਕਰ ਕੇ ਲੈ ਗਏ।
ਇਸੇ ਤਰ੍ਹਾਂ ਜ਼ੀਰਾ ਰੋਡ ਚੌਕ 'ਚ ਸਥਿਤ ਦਵਾਈਆਂ ਦੇ ਮਨਚੰਦਾ ਡਿਸਟ੍ਰੀਬਿਊਟਰ ਦੇ ਮਾਲਕ ਸੁਭਾਸ਼ ਚੰਦਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ-ਪੱਤਰ 'ਚ ਕਿਹਾ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਘਰ ਗਿਆ। ਉਹ ਹੋਲਸੇਲ ਦਵਾਈਆਂ ਦਾ ਕੰਮ ਕਰਦਾ ਹੈ। ਕਰੀਬ ਡੇਢ ਲੱਖ ਰੁਪਏ ਦੀ ਨਕਦੀ ਦੁਕਾਨ 'ਚ ਪਈ ਸੀ। ਅਣਪਛਾਤੇ ਚੋਰ ਸ਼ਟਰ ਭੰਨ ਕੇ ਦੁਕਾਨ 'ਚ ਦਾਖਲ ਹੋਏ। ਦਰਾਜ਼ ਨੂੰ ਤੋੜ ਕੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਦਾ ਪਤਾ ਸਾਨੂੰ ਆਸ-ਪਾਸ ਦੇ ਲੋਕਾਂ ਤੋਂ ਲੱਗਾ ਤਾਂ ਤੁਰੰਤ ਦੁਕਾਨ 'ਤੇ ਪੁੱਜੇ। ਦੇਖਿਆ ਕਿ ਅਣਪਛਾਤੇ ਚੋਰਾਂ ਨੇ ਕਾਊਂਟਰ ਦਾ ਦਰਾਜ਼ ਕੱਢ ਕੇ ਬਾਹਰ ਰੱਖਿਆ ਹੋਇਆ ਸੀ। ਉਸ 'ਚੋਂ ਨਕਦੀ ਗਾਇਬ ਸੀ।
ਪਾਲੀ ਦੇ ਪਰਿਵਾਰ ਵੱਲੋਂ ਕਾਤਲਾਂ ਨੂੰ ਫੜਨ ਦੀ ਮੰਗ
NEXT STORY