ਚੋਗਾਵਾਂ, (ਹਰਜੀਤ)- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਦਿਨ-ਦਿਹਾੜੇ ਇਕ ਘਰ ਦੇ ਤਾਲੇ ਤੋੜ ਕੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਰ ਮਾਤਾ ਭਜਨ ਕੌਰ ਪਤਨੀ ਸਵ. ਤਾਰਾ ਸਿੰਘ ਵਾਸੀ ਵਣੀਏਕੇ ਨੇ ਦੱਸਿਆ ਉਸ ਦੇ ਨੂੰਹ-ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਦੋ ਪੋਤਰੇ ਜੋ ਬਾਹਰ ਕੰਮ ਗਏ ਹੋਏ ਸਨ ਅਤੇ ਉਸ ਦੀ ਪੋਤਰੀ ਸਿਲਾਈ ਸਿੱਖਣ ਗਈ ਹੋਈ ਸੀ ਅਤੇ ਉਹ ਆਪ ਘਰ ਨੂੰ ਜਿੰਦਰੇ ਲਾ ਕੇ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਚੋਰਾਂ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾਉਂਦਿਆਂ ਦੁਪਹਿਰ 1 ਤੋਂ 2 ਵਜੇ ਦੇ ਵਿਚਕਾਰ ਘਰ ਦੇ ਜਿੰਦਰੇ ਅਤੇ ਅਲਮਾਰੀਆਂ ਤੋੜ ਕੇ ਪੋਤਰੀ ਦੇ ਵਿਆਹ ਲਈ ਰੱਖੇ ਸੋਨੇ ਦੇ ਗਹਿਣੇ, ਚਾਂਦੀ, ਇਕ ਐੱਲ. ਸੀ. ਡੀ. ਅਤੇ 22,000 ਦੇ ਕਰੀਬ ਨਕਦੀ ਚੋਰੀ ਕਰ ਕੇ ਲੈ ਗਏ।
ਵਿਦੇਸ਼ ਭੇਜਣ ਦੇ ਝਾਂਸੇ 'ਚ ਠੱਗੇ 1 ਲੱਖ
NEXT STORY