ਜਲੰਧਰ (ਇੰਟ.) : ਦੁਨੀਆ ’ਚ ਕੋਵਿਡ-19 ਦਾ ਖਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ। ਇਸ ਦੇ ਕਈ ਤਰ੍ਹਾਂ ਦੇ ਵੇਰੀਐਂਟ ਹਾਲੇ ਵੀ ਦੁਨੀਆ ਦੇ ਕੋਨੇ-ਕੋਨੇ ’ਚ ਮੌਜੂਦ ਹੈ। ਵਿਗਿਆਨੀਆਂ ਦਾ ਕਹਿਣ ਹੈ ਕਿ ਵਾਇਰਸ ਜੇਕਰ ਕੋਈ ਨਵਾਂ ਰੂਪ ਲੈ ਲੈਂਦਾ ਹੈ ਤਾਂ ਫਿਰ ਤੋਂ ਇਕ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕੋਵਿਡ ਨੂੰ ਲੈ ਕੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ
30 ਤੋਂ ਵੱਧ ਸ਼ਕਲਾਂ ਬਦਲ ਚੁੱਕਾ ਵੇਰੀਐਂਟ
17 ਅਗਸਤ ਨੂੰ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਬੀ. ਏ.-2.86 ਦੇ ਮਿਲਣ ਤੋਂ ਬਾਅਦ ਚਿੰਤਾ ਵਧ ਗਈ ਹੈ। ਹਾਲ ਹੀ ਵਿਚ ਨਜ਼ਰ ’ਚ ਆਏ ਇਸ ਵੇਰੀਐਂਟ ਦੇ ਹੁਣ ਤੱਕ 30 ਵੱਖ-ਵੱਖ ਮਿਊਟੇਸ਼ਨ ਹੋ ਚੁੱਕੇ ਹਨ। ਸਰਲ ਭਾਸ਼ਾ ’ਚ ਕਹੀਏ ਤਾਂ ਕੋਰੋਨਾ ਵਾਇਰਸ ਦਾ ਇਹ ਵੇਰੀਐਂਟ ਹੁਣ ਤੱਕ 30 ਤੋਂ ਵੱਧ ਵੱਖ-ਵੱਖ ਸ਼ਕਲਾਂ ਬਦਲ ਚੁੱਕਾ ਹੈ। ਇਸ ਵਾਇਰਸ ਦੇ ਅਮਰੀਕਾ ਅਤੇ ਯੂਰਪ ’ਚ 4 ਵੱਖ-ਵੱਖ ਤਰ੍ਹਾਂ ਦੇ ਸੀਕਵੈਂਸ ਵਾਲੇ ਮਾਮਲੇ ਰਿਪੋਰਟ ਹੋ ਚੁੱਗੇ ਹਨ। ਹਾਲਾਂਕਿ ਇਹ ਵੀ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਹੀ ਸਬ-ਵੇਰੀਐਂਟ ਹੈ ਪਰ ਇਸ ’ਤੇ ਨਜ਼ਰ ਰੱਖਣੀ ਜ਼ਰੂਰੀ ਹੈ ਕਿਉਂਕਿ ਇਹ ਜੇਕਰ ਤੇਜ਼ੀ ਨਾਲ ਮਿਊਟੇਟ ਹੋ ਰਿਹਾ ਹੈ ਤਾਂ ਇਸ ਗੱਲ ਦਾ ਖਤਰਾ ਵਧ ਜਾਂਦਾ ਹੈ ਕਿ ਇਹ ਖਤਰਨਾਕ ਰੂਪ ਲੈ ਲਵੇਗਾ।
ਇਹ ਵੀ ਪੜ੍ਹੋ : ਇਲਾਇਚੀ ਦਾ ਸੇਵਨ ਵਧਾਏਗਾ ਭੁੱਖ, ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਦੀ ਹੈ ਗਜ਼ਬ ਔਸ਼ਧੀ
28 ਦਿਨਾਂ ’ਚ 2300 ਮੌਤਾਂ
ਪਿਛਲੇ 28 ਦਿਨਾਂ ’ਚ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦੇ 14 ਲੱਖ ਨਵੇਂ ਕੇਸ ਅਤੇ 2300 ਮੌਤਾਂ ਦਰਜ ਹੋ ਚੁੱਕੀਆਂ ਹਨ, ਜਦਕਿ ਇਸ ਤੋਂ ਪਿਛਲੇ ਮਹੀਨੇ ਇਹ ਅੰਕੜਾ 15 ਲੱਖ ਕੇਸ ਅਤੇ 2500 ਮੌਤਾਂ ਦਾ ਸੀ। ਹਾਲਾਂਕਿ ਇਹ ਗਿਣਤੀ ਇਸ ਤੋਂ ਵੱਧ ਹੋਵੇਗੀ ਕਿਉਂਕਿ ਦੁਨੀਆ ਦੇ ਸਿਰਫ 11 ਫੀਸਦੀ ਦੇਸ਼ ਹੀ ਕੋਰੋਨਾ ਵਾਇਰਸ ਦੇ ਮਾਮਲੇ ਅਪਡੇਟ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ 234 ’ਚੋਂ ਸਿਰਫ਼ 26 ਦੇਸ਼ ਡੈਟਾ ਅਪਡੇਟ ਕਰ ਰਹੇ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕੇ 4 ਵਜੇ ਵੱਡੀ ਗਿਣਤੀ ਪੁਲਸ ਨੇ ਮਲੋਟ ਤੇ ਗਿੱਦੜਬਾਹਾ ਦੇ ਪਿੰਡਾਂ ਨੂੰ ਪਾਇਆ ਘੇਰਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY