ਜਲੰਧਰ, (ਜ.ਬ.)- ਐਕਟਿਵਾ 'ਤੇ ਭੈਣ ਨਾਲ ਬਾਜ਼ਾਰ ਜਾ ਰਹੀ ਸਰਜੀਕਲ ਵਪਾਰੀ ਦੀ ਪਤਨੀ ਕੋਲੋਂ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਜਿਵੇਂ ਹੀ ਔਰਤ ਦਾ ਪਰਸ ਖੋਹਿਆ ਤਾਂ ਔਰਤ ਐਕਟਿਵਾ ਤੋਂ ਹੇਠਾਂ ਡਿੱਗ ਪਈ ਤੇ ਜ਼ਖਮੀ ਹੋ ਗਈ। ਔਰਤ ਅਨੁਸਾਰ ਪਰਸ ਵਿਚ 50 ਹਜ਼ਾਰ ਦੀ ਨਕਦੀ ਤੇ ਮੋਬਾਇਲ ਫੋਨ ਸੀ। ਸੂਚਨਾ ਮਿਲਣ 'ਤੇ ਥਾਣਾ 6 ਦੇ ਅਡੀਸ਼ਨਲ ਇੰਸਪੈਕਟਰ ਕਮਲਜੀਤ ਸਿੰਘ ਮੌਕੇ 'ਤੇ ਪਹੁੰਚੇ। ਲੁੱਟ ਦੀ ਸ਼ਿਕਾਰ ਔਰਤ ਸਨੇਹ ਕਪੂਰ ਪਤਨੀ ਅਨੁਰਾਗ ਕਪੂਰ ਵਾਸੀ ਘਈ ਨਗਰ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਨਾਲ ਐਕਟਿਵਾ 'ਤੇ ਜਾ ਰਹੀ ਸੀ ਕਿ ਮੈਨਬਰੋ ਦੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਹੱਥ ਵਿਚੋਂ ਪਰਸ ਖੋਹ ਲਿਆ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ। ਸਨੇਹ ਅਨੁਸਾਰ ਉਸ ਦੇ ਪਰਸ ਵਿਚ 50 ਹਜ਼ਾਰ ਦੀ ਨਕਦੀ ਤੇ ਮੋਬਾਇਲ ਫੋਨ ਸੀ। ਪੁਲਸ ਦੇਰ ਸ਼ਾਮ ਤੱਕ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਸੀ।
40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ
NEXT STORY